ਲੁਧਿਆਣਾਃ 17 ਜੂਨ (ਵਰਲਡ ਪੰਜਾਬੀ ਟਾਈਮਜ਼)
ਸਤਿਕਾਰਯੋਗ ਮਾਤਾ ਸ੍ਰੀਮਤੀ ਰੁਪਿੰਦਰ ਕੌਰ ਕੰਗ ਦੇ ਭੋਗ ਤੇ ਅੰਤਿਮ ਅਰਦਾਸ ਉਪਰੰਤ ਉਹਨਾਂ ਦੇ ਪੁੱਤਰ ਜੋਤਇੰਦਰ ਸਿੰਘ (ਜਿੰਮੀ ਕੰਗ )ਮੈਂਬਰ ਸਮਰਾਲਾ ਹਾਕੀ ਕਲੱਬ ਅਤੇ ਪੂਰੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਆਪਣੇ ਘਰ ਵਿੱਚ ਚੀਕੂ ਸਮੇਤ ਹੋਰ ਫ਼ਲਦਾਰ ਦੇ ਬੂਟੇ ਲਗਾਏ।
ਵਰਨਣਯੋਗ ਗੱਲ ਇਹ ਹੈ ਕਿ ਹਾਕੀ ਕਲੱਬ ਸਮਰਾਲਾ ਵੱਲੋ ਜੀਵੇ ਧਰਤ ਹਰਿਆਵਲੀ ਲਹਿਰ ਅਧੀਨ ਗੁਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੋਠ ਸਮਰਾਲਾ ਤੇ ਨੇੜਲੇ ਪਿੰਡਾਂ ਵਿੱਚ ਲਗਪਗ 1.5ਲੱਖ ਬੂਟੇ ਲਗਾਏ ਜਾ ਚੁਕੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਰਿਵਾਰ ਵੱਲੋਂ ਉਨ੍ਹਾ ਦੀ ਯਾਦ ਵਿੱਚ ਫ਼ਲਦਾਰ ਬੂਟੇ ਲਾਉਣ ਤੇ ਧੰਨਵਾਦ ਕੀਤਾ ਹੈ। ਇਹ ਪਿਰਤ ਪੂਰੇ ਪੰਜਾਬ ਵਿੱਚ ਪਾਉਣ ਦੀ ਲੋੜ ਹੈ।