ਪਾਇਲ/ਮਲੌਦ,22 ਦਸੰਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਮਾਤਾ ਹਰਨਾਮ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਹੌੜਾ ਵਿਖੇ ਸ਼੍ਰੀ ਮਾਨ 111 ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਪੂਜਨੀਕ ਮਾਤਾ ਹਰਨਾਮ ਕੌਰ ਜੀ ਦੀ 41 ਵੀ ਬਰਸੀ ਮਨਾਈ ਗਈ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਾਲਾਨਾ ਸਮਾਗਮ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੰਤ ਖਾਲਸਾ ਦਲ ਦੇ ਬੁਲਾਰਿਆਂ ਵਲੋਂ ਮਾਤਾ ਹਰਨਾਮ ਕੌਰ ਜੀ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ।ਇਸ ਤੋਂ ਬਾਅਦ ਪਿਛਲੇ ਸਾਲ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ।ਇਸ ਮੌਕੇ ਮਹੰਤ ਬਲਜੀਤ ਦਾਸ ਜੀ ਕੂਹਲੀ ਕਲਾਂ, ਜਥੇਦਾਰ ਬਲਬੀਰ ਸਿੰਘ ਭਾਗੋਮਾਜਰਾ, ਪ੍ਰਧਾਨ ਸ. ਚਰਨ ਸਿੰਘ, ਕਾਮਰੇਡ ਪਰਮਜੀਤ ਸਿੰਘ, ਜਥੇਦਾਰ ਹਰਨੇਕ ਸਿੰਘ ਸਿਹੌੜਾ, ਸੰਤ ਬਾਬਾ ਅਤਰ ਸਿੰਘ ਜੀ ਫਤਿਹਗੜ੍ਹ ਸਾਹਿਬ, ਪ੍ਰਧਾਨ ਸ: ਹਰਪ੍ਰੀਤ ਸਿੰਘ, ਸੈਕਟਰੀ ਬੀਬਾ ਬਲਵੰਤ ਕੌਰ ਜੀ, ਪ੍ਰਧਾਨ ਸ. ਤਰਲੋਚਨ ਸਿੰਘ, ਪ੍ਰਿੰਸੀਪਲ ਮੈਡਮ ਸਿਮਰਨਜੀਤ ਕੌਰ ਤੁੰਗ, ਸ: ਜਸਪ੍ਰੀਤ ਸਿੰਘ ਮਾਂਗਟ (ਆੜਤੀ), ਸਰਪੰਚ ਪਰਮਜੀਤ ਸਿੰਘ ਕੂਹਲੀ ਕਲਾਂ, ਆੜ੍ਹਤੀ ਗੁਰਜੀਤ ਸਿੰਘ ਨੋਨੂ, ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਕਲਾਂ, ਸ. ਗੁਰਤੇਜ ਸਿੰਘ ਬੇਰ ਕਲਾਂ, ਮੈਨੇਜਰ ਪਿਆਰਾ ਸਿੰਘ, ਸ. ਦਵਿੰਦਰ ਸਿੰਘ ਗਿੱਲ, ਪ੍ਰਿੰਸੀਪਲ ਮਾਨ ਸਿੰਘ ਮਨਾਲ,ਪੱਤਰਕਾਰ ਸ. ਦਿਲਬਾਗ ਸਿੰਘ ਚਾਪੜਾ, ਸ. ਸਤਵੀਰ ਸਿੰਘ ਡਾਬਾ, ਪੱਤਰਕਾਰ ਸ. ਕੁਲਵਿੰਦਰ ਸਿੰਘ ਨਿਜ਼ਾਮਪੁਰ, ਪੱਤਰਕਾਰ ਹਰਪ੍ਰੀਤ ਸਿੰਘ ਸਿਹੌੜਾ ਤੋਂ ਇਲਾਵਾ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਹਾਜ਼ਰ ਸਨ। ਪ੍ਰਿੰਸੀਪਲ ਮੈਡਮ ਸਿਮਰਨਜੀਤ ਕੌਰ ਤੁੰਗ ਵੱਲੋਂ ਦੂਰੋਂ ਨੇੜਿਓਂ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

