ਫ਼ਗਵਾੜਾ 09 ਸਤੰਬਰ (ਅਸ਼ੋਕ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ (ਪੰਜਾਬ ਯੂਨਿਟ) ਵੱਲੋਂ ਮਿਤੀ 07 ਸਤੰਬਰ ਦਿਨ ਐਤਵਾਰ ਨੂੰ ਠੀਕ ਸ਼ਾਮ 06:00 ਵਜੇ ਦੇ ਫੇਸਬੁੱਕ ਤੇ ਆਨਲਾਇਨ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਕਵੀ ਯੋਗੇਸ਼ ਕੌਲ “ਯੋਗੀ”, ਪ੍ਰਿੰ. ਓਮਕਾਰ ਸਿੰਘ ਸ਼ੀਂਹਮਾਰ, ਕੌਰ ਬਿੰਦ ਨੀਦਰਲੈਂਡ, ਕੁਲਪ੍ਰੀਤ ਕੌਰ, ਮਨਪ੍ਰੀਤ ਕੌਰ ਨੇ ਹਾਜ਼ਰੀ ਲਗਵਾਈ। ਪ੍ਰੋਗਰਾਮ ਦਾ ਅਗਾਜ਼ ਮਹਿੰਦਰ ਸੂਦ ਵਿਰਕ ਜੀ ਕੀਤਾ ਜਿਸ ਵਿੱਚ ਹਾਜ਼ਰ ਕਵੀਆਂ ਨੇ ਪੰਜਾਬ ਦੇ ਹਾਲਾਤਾਂ ਦੇ ਮੱਦੇ ਨਜ਼ਰ ਹੜ੍ਹਾਂ ਦੇ ਨਾਲ ਸੰਬੰਧਿਤ ਰਚਨਾਵਾਂ ਪੇਸ਼ ਕੀਤੀਆਂ ਜਿਨਾਂ ਨੂੰ ਸਰੋਤਿਆ ਦੁਆਰਾ ਖੂਬ ਸੁਲਾਹਿਆ ਗਿਆ ਅਤੇ ਸਰਬੱਤ ਦੇ ਭਲੇ ਲਈ ਸਮੁੱਚੀ ਟੀਮ ਨੇ ਅਰਦਾਸ ਕੀਤੀ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਜੀ ਤੇ ਸੰਸਥਾਪਕ ਮਾਨ ਸਿੰਘ ਸੁਥਾਰ ਜੀ ਅਤੇ ਚੇਅਰਮੈਨ ਮੈਡਮ ਸੀਆ ਭਾਰਤੀ ਜੀ ਨੇ ਹਾਜ਼ਰ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ। ਅਖੀਰ ਵਿੱਚ ਮੰਚ ਸੰਚਾਲਕ ਸ੍ਰੀ ਮਹਿੰਦਰ ਸੂਦ ਵਿਰਕ ਨੇ ਆਨਲਾਈਨ ਕਵੀ ਦਰਬਾਰ ਵਿੱਚ ਹਾਜ਼ਰ ਕਵੀ ਸਾਹਿਬਾਨ ਦਾ ਧੰਨਵਾਦ ਕਰਦੇ ਹੋਏ ਲੁਕਾਈ ਦੇ ਭਲੇ ਲਈ ਦੁਆ ਮੰਗੀ।