ਕੋਟਕਪੂਰਾ, 15 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੈਡ ਲੰਗ ਲਖਨਊ ਕਮਿਊਨਟੀ ਵਲੋਂ ਪੂਰੇ ਭਾਰਤ ’ਚ ਸਾਈਕਲ ਚਲਾਉਣ ਨੂੰ ਪ੍ਰੇਰਿਤ ਕਰਨ ਲਈ ਮਾਰਚ ਮੇਹਮ ਸਾਈਕਲ ਪ੍ਰਤੀਯੋਗਤਾ ਦਾ ਪ੍ਰਬੰਧ ਕੀਤਾ ਗਿਆ। ਇਹ ਸਾਈਕਲ ਪ੍ਰਤੀਯੋਗਤਾ ਮਿਤੀ 7 ਮਾਰਚ ਤੋਂ ਲੈ ਕੇ 13 ਮਾਰਚ ਤੱਕ ਕਰਵਾਈ ਗਈ, ਜਿਸ ਵਿੱਚ ਹਰ ਸਾਈਕਲ ਚਾਲਕ ਨੂੰ ਘੱਟ ਤੋਂ ਘੱਟ 180 ਕਿਲੋਮੀਟਰ ਸਾਈਕਲ ਚਲਾਉਣ ਦਾ ਟੀਚਾ ਦਿੱਤਾ ਗਿਆ। ਇਸ ਸਾਈਕਲ ਪ੍ਰਤੀਯੋਗਤਾ ’ਚ ਕੁੱਲ 53 ਸਾਈਕਲ ਚਾਲਕਾਂ ਨੇ ਭਾਗ ਲਿਆ ਸੀ, ਜਿਸ ’ਚ ਸਿਰਫ਼ 34 ਸਾਈਕਲ ਚਾਲਕਾਂ ਨੇ ਇਸ ਟੀਚੇ ਨੂੰ ਪੂਰਾ ਕੀਤਾ। ਇਸ ਸਾਈਕਲ ਪ੍ਰਤੀਯੋਗਤਾ ’ਚ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੇ ਡਾ. ਕੁਲਦੀਪ ਧੀਰ, ਗੁਰਪ੍ਰੀਤ ਸਿੰਘ ਕਮੋਂ, ਅਰਵਿੰਦ ਲੱਕੀ ਅਤੇ ਤੁਲਸੀ ਦਾਸ ਨੇ ਭਾਗ ਲਿਆ। ਇਹਨਾਂ ਸਾਰੇ ਮੈਂਬਰਾਂ ਵਲੋਂ ਇਸ ਸਾਈਕਲ ਪ੍ਰਤੀਯੋਗਤਾ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਗੁਰਦੀਪ ਸਿੰਘ ਕਲੇਰ ਨੇ ਜਿੱਥੇ ਇਹਨਾਂ ਮੈਂਬਰਾਂ ਨੂੰ ਵਧਾਈ ਦਿੱਤੀ, ਉੱਥੇ ਹੀ ਇਹਨਾਂ ਨੇ ਇਸ ਗੱਲ ਦੀ ਖ਼ੁਸ਼ੀ ਜ਼ਾਹਰ ਕੀਤੀ। ਇਸ ਪ੍ਰਤੀਯੋਗਤਾ ’ਚ ਪੂਰੇ ਭਾਰਤ ਭਰ ’ਚੋਂ ਗੁਰਪ੍ਰੀਤ ਸਿੰਘ ਕਮੋਂ ਵਲੋਂ 7ਵਾਂ ਅਤੇ ਅਰਵਿੰਦਰ ਲੱਕੀ ਵਲੋਂ 11ਵਾਂ ਰੈਂਕ ਪ੍ਰਾਪਤ ਕਰਕੇ ਟੀਮ ਦਾ ਮਾਣ ਵਧਾਇਆ ਗਿਆ। ਸਫ਼ਲਤਾਪੂਰਵਕ ਪ੍ਰਤੀਯੋਗਤਾ ਪੂਰੀ ਕਰਨ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਈ-ਸਰਟੀਫ਼ਿਕੇਟ ਮੁਹੱਈਆ ਕਰਵਾਏ ਗਏ। ਉਪਰੋਕਤ ਤੋਂ ਇਲਾਵਾ ਡਾ. ਕੰਵਲ ਸੇਠੀ, ਡਾ. ਦੇਵਰਾਜ, ਡਾ. ਕਪੂਰ, ਅਜਾਇਬ ਸਿੰਘ ਕਲੇਰ, ਮੇਜਰ ਸਿੰਘ ਚੰਡੀਗੜ ਟੇਲਰਜ਼, ਬਲਜੀਤ ਸਿੰਘ ਖੀਵਾ, ਡਾ. ਪਰਮਿੰਦਰ ਸਿੰਘ ਤੱਗੜ, ਉਦੇ ਰੰਦੇਵ, ਤਰਸੇਮ ਮੱਤਾ, ਵਿਜੇ ਅਰੋੜਾ, ਜਸਮਨਦੀਪ ਸਿੰਘ ਸੋਢੀ, ਰਜਤ ਕਟਾਰੀਆ, ਗੁਰਸੇਵਕ ਪੁਰਬਾ, ਡਾ. ਹਰਵਿੰਦਰ ਧਾਲੀਵਾਲ, ਡਾ. ਹਰਮੀਤ ਢਿੱਲੋਂ, ਪਰਮਿੰਦਰ ਸਿੰਘ ਬਰਾੜ, ਰਵੀ ਅਰੋੜਾ, ਮਨਿੰਦਰ ਸਿੰਘ ਆਦਿ ਨੇ ਵਧਾਈ ਦਿੱਤੀ।
