ਪਟਿਆਲਾ 1 ਫਰਵਰੀ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਦੇ ਸਮਾਜਿਕ, ਸੱਭਿਆਚਾਰਕ, ਸਾਹਿਤਕ, ਰਾਜਨੀਤਿਕ, ਆਰਥਿਕ ਤੇ ਭਾਸ਼ਾਈ ਵਿਸ਼ਲੇਸ਼ਣ ਸਬੰਧ ਨਵੇਂ ਸੰਵਾਦ ਸਿਰਜਣ ਵਿੱਚ ਮੋਹਰੀ ਮਾਲਵਾ ਰਿਸਚਰ ਸੈਂਟਰ ਪਟਿਆਲਾ (ਰਜਿ.) ਵੱਲੋਂ ਵਧੀਆ ਪੁਸਤਕਾਂ ਦੇ ਵਿਮੋਚਨ ਦਾ ਕਾਰਜ ਵੀ ਬਾਖੂਬੀ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਦੀ ਵਿਲੱਖਣ ਹਸਤਾਖਰ ਡਾ. ਤਰਲੋਚਨ ਕੌਰ ਦੀਆਂ ਪੁਸਤਕਾਂ “ਹਉਕੇ ਜੋ ਬਣ ਗਏ ਗੀਤ” ਅਤੇ ਗੁਰੂ ਨਾਨਕ ਬਾਣੀ ਅਤੇ ਧਰਮ, ਸੈਂਟਰ ਦੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਡਾ. ਤੇਜਵੰਤ ਮਾਨ, ਡਾ. ਸਵਰਾਜ ਸਿੰਘ, ਡਾ. ਹਰਕੇਸ਼ ਸਿੰਘ ਸਿੱਧੂ, ਭੁਪਿੰਦਰ ਸਿੰਘ ਮੱਲ੍ਹੀ, ਡਾ. ਈਸ਼ਵਰ ਦਾਸ ਸਿੰਘ ਮਹਾਂਮੰਡਲੇਸ਼ਵਰ ਤੇ ਡਾ. ਭਗਵੰਤ ਸਿੰਘ ਨੇ ਲੋਕ ਅਰਪਣ ਕੀਤੀ। ਇਸ ਸਮੇਂ ਪਵਨ ਹਰਚੰਦਪੁਰੀ, ਜਗਦੀਪ ਸਿੰਘ ਗੰਧਾਰਾ, ਡਾ. ਕੁਲਦੀਪ ਸਿੰਘ, ਪਦਮ ਸ਼੍ਰੀ ਪ੍ਰਾਣ ਸੰਭਰਵਾਲ, ਮੇਘ ਰਾਜ ਸ਼ਰਮਾ, ਬਲਵੀਰ ਸਿੰਘ ਬਿਲਿੰਗ, ਡਾ. ਗੁਰਿੰਦਰ ਕੌਰ, ਡਾ. ਜੁਗਰਾਜ ਸਿੰਘ, ਸ਼੍ਰੀ ਵਿਨੋਦ ਖੰਨਾ ਸਮੇਤ ਅਨੇਕਾਂ ਬੁੱਧੀਜੀਵੀ ਅਤੇ ਸਾਹਿਤਕਾਰ ਹਾਜਰ ਸਨ।