
ਕੋਟਕਪੂਰਾ, 25 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਪੰਜਗਰਾਈਂ ਕਲਾਂ ਦੇ ਚੇਅਰਮੈਨ ਜਸਕਰਨ ਸਿੰਘ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੂੰ ਹਰ ਕੰਮ ਇੱਕ ਗਤੀਵਿਧੀ ਰਾਹੀਂ ਕਰਵਾਇਆ ਜਾਂਦਾ ਹੈ। ਇਸ ਤਰਾਂ ਬੱਚਿਆਂ ਦਾ ਬੌਧਿਕ, ਮਾਨਸਿਕ ਵਿਕਾਸ ਹੁੰਦਾ ਹੈ ਤੇ ਬੱਚਿਆਂ ਅੰਦਰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਜਸਕਰਨ ਸਿੰਘ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ ਰਾਹੀਂ ਬੱਚੇ ਬਹੁਤ ਜਲਦੀ ਤੇ ਆਸਾਨੀ ਨਾਲ ਸਿੱਖਦੇ ਹਨ, ਬੱਚਿਆ ਅੰਦਰ ਨਵਾਂ ਪੜਨ ਤੇ ਸਿੱਖਣ ਦੀ ਲਾਲਸਾ ਪੈਦਾ ਹੁੰਦੀ ਹੈ। ਉਹਨਾਂ ਸਕੂਲ ਦੇ ਈ.ਡਬਲਯੂ ਅਤੇ ਆਰ.ਟੀ.ਐੱਫ. ਜਮਾਤ ਦੇ ਬੱਚਿਆਂ ਨੂੰ ਫੋਟੋ ਤੇ ਡਰੈਸ ਪਹਿਨਾ ਕੇ ਜੀਵ ਤੇ ਨਿਰਜੀਵ ਵਸਤੂਆਂ, ਜਾਨਵਰਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਦੇ ਵਿਕਾਸ, ਭੋਜਨ ਰਹਿਣ ਸਹਿਣ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਸਮੇਤ ਸਮੂਹ ਸਟਾਫ ਮੈਂਬਰ ਵੀ ਹਾਜਰ ਸਨ।