ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਰਸ਼ ਸੱਚਰ ਵੱਲੋਂ ‘ਮਿਸ਼ਨ 2027’ ਤਹਿਤ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਹੋਰ ਪੰਜ ਪਿੰਡਾਂ-ਮਚਾਕੀ ਖੁਰਦ, ਮਚਾਕੀ ਕਲਾਂ, ਮਹਿਮੂਆਣਾ, ਮਿੱਡੂਮਾਨ ਅਤੇ ਜੰਡਵਾਲਾ-ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਦੌਰਿਆਂ ਦੌਰਾਨ ਉਨ੍ਹਾਂ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ, ਜ਼ਮੀਨੀ ਪੱਧਰ ’ਤੇ ਵਿਕਾਸ ਕਾਰਜਾਂ ਦੀ ਹਕੀਕਤ ਨੂੰ ਵੇਖਿਆ ਅਤੇ ਗੰਭੀਰ ਜਨਹਿਤ ਮੁੱਦਿਆਂ ਨੂੰ ਦਸਤਾਵੇਜ਼ੀ ਰੂਪ ਵਿੱਚ ਤਿਆਰ ਕਰਕੇ ਸਬੰਧਤ ਵਿਭਾਗਾਂ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਪਿੰਡ-ਵਾਰ ਸਾਹਮਣੇ ਆਏ ਗੰਭੀਰ ਮੁੱਦੇ ਪਿੰਡ ਮਚਾਕੀ ਖੁਰਦ ਵਿੱਚ ਲਾਇਬ੍ਰੇਰੀ, ਸੋਲਰ ਮੋਟਰਾਂ ਸਮੇਤ ਕਈ ਸਕੀਮਾਂ ਅਧੀਨ ਸਰਕਾਰੀ ਫੰਡ ਜਾਰੀ ਹੋਣ ਦੇ ਬਾਵਜੂਦ ਕੰਮ ਅਧੂਰੇ ਹਨ ਅਤੇ ਕੈਨਾਲ ਸਿੰਚਾਈ ‘ਮੋਗਾ ਨੰਬਰ 19500ਆਰ ਅਤੇ 10000ਐੱਲ (ਬਿੱਲੇਵਾਲਾ ਮਾਈਨਰ)’ ਦਾ ਕੰਮ ਅਧੂਰਾ ਹੈ ਕਿਸਾਨਾਂ ਨੂੰ ਪਾਣੀ ਨਾ ਮਿਲਣ ਕਾਰਨ ਫ਼ਸਲਾਂ ਖ਼ਤਰੇ ’ਚ ਜਿਸ ਕਰਕੇ ਉੱਚ ਪੱਧਰੀ ਜਾਂਚ, ਸਪੈਸ਼ਲ ਆਡਿਟ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਪਿੰਡ ਮਚਾਕੀ ਕਲਾਂ ਵਿਚ ਸੀਵਰੇਜ ਨਿਕਾਸੀ ਦੀ ਭਿਆਨਕ ਸਮੱਸਿਆ ਅਤੇ ਸਟਰੀਟ ਲਾਈਟਾਂ ਬੰਦ, ਰਾਤ ਸਮੇਂ ਹਾਦਸਿਆਂ ਅਤੇ ਅਸੁਰੱਖਿਆ ਦਾ ਡਰ ਹੈ ਜਿਸ ਤੇ ਤੁਰਤ ਮੁਰੰਮਤ ਅਤੇ ਨਵੀਂ ਯੋਜਨਾ ਲਾਗੂ ਕਰਨ ਦੀ ਮੰਗ ਕਿਤੀ ਗਈ ਹੈ, ਪਿੰਡ ਮਹਿਮੂਆਣਾ ਵਿੱਚ ਧਾਣੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਾ ਹੈ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਹੋ ਰਿਹਾ ਹੈ ਜਿਸ ਕਾਰਨ ਐਮਰਜੈਂਸੀ ਦਖ਼ਲ ਅਤੇ ਸਥਾਈ ਹੱਲ ਦੀ ਮੰਗ ਕੀਤੀ, ਪਿੰਡ ਮਿੱਡੂਮਾਨ ਵਿਚ ਸੀਵਰੇਜ ਪ੍ਰਣਾਲੀ ਨਾਕਾਮ, ਤਲਾਬਾਂ ਅਤੇ ਪਾਈਪਲਾਈਨਾਂ ਦੀ ਸਫ਼ਾਈ ਨਾ ਹੋਣਾ, ਬੱਸ ਸਟਾਪ ਸ਼ੈਡ ਦੀ ਘਾਟ, ਪੰਚਾਇਤ ਘਰ ਦੀ ਇਮਾਰਤ ਜਾਨਲੇਵਾ ਹਾਲਤ ’ਚ ਹੈ ਜਿਸ ਕਾਰਨ ਵਿਕਾਸ ਫੰਡਾਂ ਦੀ ਜਾਂਚ ਅਤੇ ਤੁਰਤ ਮੁਰੰਮਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਪਿੰਡ ਜੰਡਵਾਲਾ ਵਿਚ ਸੀਵਰੇਜ ਨਿਕਾਸੀ ਪ੍ਰਣਾਲੀ ਫੇਲ, ਪੰਚਾਇਤ ਘਰ ਨਾਲ ਜੁੜੀ ਗੰਭੀਰ ਬੇਤਰਤੀਬੀ, ਸ਼ਮਸ਼ਾਨਘਾਟ (ਸ਼ਾਂਤਿਵਨ) ਵਿੱਚ ਇੱਕ ਹੋਰ ਭੱਟੀ ਦੀ ਤੁਰੰਤ ਲੋੜ ਹੈ ਜਿਸ ਕਰਨ ਪ੍ਰਸ਼ਾਸਨਿਕ ਨੂੰ ਜਾਂਚ ਅਤੇ ਜਨਹਿਤ ਕਾਰਵਾਈ ਦੀ ਮੰਗ ਕੀਤੀ ਗਈ। ਅਰਸ਼ ਸੱਚਰ ਦਾ ਬਿਆਨ “ਮੈਂ ਸਿਰਫ਼ ਦਫ਼ਤਰਾਂ ਦੀਆਂ ਰਿਪੋਰਟਾਂ ’ਤੇ ਨਹੀਂ, ਜ਼ਮੀਨ ’ਤੇ ਜਾ ਕੇ ਲੋਕਾਂ ਦੀ ਅਸਲ ਹਾਲਤ ਦੇਖਣ ’ਤੇ ਯਕੀਨ ਰੱਖਦਾ ਹਾਂ। ਮੈਂ ਹਰ ਮਾਮਲਾ ਦਸਤਾਵੇਜ਼ੀ ਸਬੂਤਾਂ ਸਮੇਤ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਹੈ। ਲੋਕਾਂ ਨੂੰ ਸਾਫ਼ ਪਾਣੀ, ਸਹੀ ਸੀਵਰੇਜ, ਰੌਸ਼ਨੀ ਅਤੇ ਬੁਨਿਆਦੀ ਸਹੂਲਤਾਂ ਮਿਲਣ ਤੱਕ ਮੇਰੀ ਲੜਾਈ ਜਾਰੀ ਰਹੇਗੀ।

