ਸ੍ਰੀ ਮੁਕਤਸਰ ਸਾਹਿਬ, 18 ਨਵੰਬਰ (ਵਰਲਡ ਪੰਜਾਬੀ ਟਾਈਮਜ਼ )
ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਿਪਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਪ੍ਰਤਿਭਾਸ਼ਾਲੀ ਕੰਨਿਆ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸਥਾਨਕ ਕੋਟਕਪੂਰਾ ਰੋਡ ਸਥਿਤ ਰਾਹਤ ਹੋਟਲ ਵਿਖੇ ਹੋਏ ਇਸ ਸਮਾਰੋਹ ਦੀ ਪ੍ਰਧਾਨਗੀ ਬਿਮਲਾ ਢੋਸੀਵਾਲ ਨੇ ਕੀਤੀ, ਜਦੋਂ ਕਿ ਇੰਦਰਜੀਤ ਕੌਰ ਕੌਂਸਲਰ ਨੇ ਬਤੌਰ ਮੁੱਖ ਮਹਿਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਮਿਸ਼ਨ ਮੁੱਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਅਤੇ ਦੇਖ ਰੇਖ ਹੋਏ ਇਸ ਸਮਾਰੋਹ ਦੌਰਾਨ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਚੀਫ ਪੈਟਰਨ ਇੰਸ. ਜਗਸੀਰ ਸਿੰਘ, ਪੈਟਰਨ ਡਾ. ਸੁਰਿੰਦਰ ਗਿਰਧਰ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਜੁਗਨੂੰ ਗਗਨੇਜਾ,ਰਜਨੀ ਜੋਸ਼ੀ, ਕਮਲ ਕਿਸ਼ੋਰ ਸ਼ਰਮਾ, ਪ੍ਰਿਯਾ, ਸੁਮਨ ਗਿਰਧਰ, ਵੀਰਪਾਲ ਕੌਰ ਤੋਂ ਇਲਾਵਾ ਗੋਵਿੰਦ, ਮਾਧਵ, ਅਨਾਇਆ, ਆਨਿਆ, ਜਾਨਵੀ, ਮਾਹਿਰ ਸਮੇਤ ਵੀਰਪਾਲ ਕੌਰ ਬਲਾਕ ਪ੍ਰਧਾਨ, ਜਸਕਰਨ ਸਿੰਘ ਸੀ.ਆਈ.ਡੀ., ਮੋਨਿਕਾ ਅਰੋੜਾ ਆਦਿ ਸਮੇਤ ਸਨਮਾਨਿਤ ਕੀਤੀਆਂ ਕੰਨਿਆਵਾਂ ਦੇ ਮਾਂ-ਬਾਪ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਦੇ ਪ੍ਰਿੰਸੀਪਲ ਦੀਪਕ ਬਾਂਸਲ ਅਤੇ ਲੈਕਚਰਾਰ ਅਮਨ ਚੁੱਘ ਵੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮਿਸ਼ਨ ਮੈਂਬਰ ਪੂਨਮ ਗਿਰਧਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆ ਕਿਹਾ। ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਨੇਹਾ , ਪੂਨਮ , ਤਾਨੀਆ , ਮੰਨਤ, ਸਾਹਿਰਾ, ਸਿਮਰਨ, ਸਮਰੀਤ, ਹਰਮਨਪ੍ਰੀਤ, ਕੋਮਲਪ੍ਰੀਤ, ਮਨਪ੍ਰੀਤ ਕੌਰ, ਰੂਹਾਨੀ, ਅਰਸ਼ਪ੍ਰੀਤ, ਖੁਸ਼ਪ੍ਰੀਤ, ਕਿਰਨਦੀਪ, ਕਰਮਦੀਪ, ਇੱਛਾ ਮਨਵੀਰ , ਮਹਿਕ, ਰਾਧਿਕਾ, ਰਜਨੀ, ਸਮਦ੍ਰਿਸ਼ਟੀ, ਮਾਨਿਆ, ਅਨੰਦ ਜੋਤੀ ਅਤੇ ਸੁਖਪ੍ਰੀਤ ਸਮੇਤ 23 ਪ੍ਰਤਿਭਾਸ਼ਾਲੀ ਕੰਨਿਆਵਾਂ ਨੂੰ ਮਿਸ਼ਨ ਵੱਲੋਂ ਮੁੱਖ ਮਹਿਮਾਨ ਦੁਆਰਾ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਉਨ੍ਹਾਂ ਦੀ ਹੌਂਸਲਾ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਇੰਦਰਜੀਤ ਕੌਰ ਕੌਂਸਲਰ ਨੇ ਮਿਸ਼ਨ ਵੱਲੋਂ ਸਨਮਾਨ ਸਮਾਰੋਹ ਕੀਤੇ ਜਾਣ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਮਿਸ਼ਨ ਮੁੱਖੀ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਵਧੀਆ ਨਾਮਣਾ ਖੱਟਣ ਵਾਲੀਆਂ ਇਹ ਕੰਨਿਆਵਾਂ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੁੰਦੀਆਂ ਹਨ। ਸਮਾਗਮ ਦੌਰਾਨ ਪ੍ਰਿੰ. ਬਾਂਸਲ ਅਤੇ ਲੈਕਚਰਾਰ ਅਮਨ ਚੁੱਘ ਨੇ ਅੱਜ ਦੇ ਸਮਾਰੋਹ ਲਈ ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਨੂੰ ਮਨੁੱਖਤਾ ਦੀ ਸਭ ਤੋਂ ਵਧੀਆ ਸੇਵਾ ਕਰਾਰ ਦਿੱਤਾ। ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਮਿਸ ਨੇਹਾ ਖਾਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਡਾਂ ਅਤੇ ਹੋਰਨਾਂ ਖੇਤਰਾਂ ਵਿੱਚ ਲੜਕੀਆਂ ਦੀ ਸ਼ਾਨਦਾਰ ਕਾਰਗੁਜਾਰੀ ਸਾਡੇ ਦੇਸ਼ ਦੀ ਉੱਨਤੀ ਵੱਲ ਲਿਜਾਣ ਵਾਲਾ ਵਧੀਆ ਕਦਮ ਹਨ। ਮੁੱਖ ਰੂਪ ਵਿੱਚ ਆਪਣੇ ਸੰਬੋਧਨ ਵਿੱਚ ਪ੍ਰਧਾਨ ਢੋਸੀਵਾਲ ਨੇ ਅੱਜ ਸਨਮਾਨਿਤ ਕੀਤੀਆਂ ਗਈਆਂ ਸਾਰੀਆਂ ਲੜਕੀਆਂ, ਉਨ੍ਹਾਂ ਦੇ ਮਾਂਪਿਆਂ, ਅਧਿਆਪਕਾਂ ਅਤੇ ਸਿਖਲਾਈ ਦੇਣ ਵਾਲੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ। ਸਮਾਰੋਹ ਦੌਰਾਨ ਬਾਕੀ ਸਮੂਹ ਬੁਲਾਰਿਆਂ ਨੇ ਵੀ ਆਪਣੇ ਸੰਬੋਧਨ ਦੌਰਾਨ ਸਨਮਾਨਿਤ ਕੀਤੀਆਂ ਗਈਆਂ ਸਾਰੀਆਂ ਲੜਕੀਆਂ ਨੂੰ ਵਧਾਈ ਦਿੱਤੀ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਮਹਿਨਾਜ , ਮਾਨਿਆ, ਜਾਨਵੀ ਅਤੇ ਅਨਾਇਆ ਸਮੇਤ ਕਈ ਹੋਰ ਬੱਚੀਆਂ ਨੇ ਸ਼ਾਨਦਾਰ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਰੋਹ ਵਿੱਚ ਰੋਸ਼ਨ ਲਾਲ, ਜਗਦੇਵ ਸਿੰਘ, ਯਸ਼, ਕਮਲਜੀਤ , ਪੁਸ਼ਪਾ, ਸੇਵਾ ਸਿੰਘ, ਮਨਸੀਰਤ, ਨਰਿੰਦਰ ਕੌਰ, ਸੋਮਾ ਕੌਰ, ਸਪਿੰਦਰਜੀਤ ਸਿੰਘ, ਅਮਨਪ੍ਰੀਤ ਕੌਰ, ਰਾਜ ਕੁਮਾਰ, ਸ਼ਿਵਾਲੀ, ਸੰਤ ਲਾਲ, ਹਰਦੀਪ ਸਿੰਘ, ਅਮਨਦੀਪ ਕੌਰ, ਸੰਸਾਰ ਖਾਨ, ਪਰਮਵੀਰ ਸਿੰਘ, ਰਵੀ ਕੁਮਾਰ, ਨੀਤੀ, ਰਮਨਦੀਪ ਅਤੇ ਦੀਪਤੀ ਆਦਿ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ। ਸਮਾਰੋਹ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

