
ਫਰੀਦਕੋਟ, 20 ਅਕਤੂਬਰ (ਸੁਖਵਿੰਦਰ ਸਿੰਘ ਬੱਬੂ/ਵਰਲਡ ਪੰਜਾਬੀ ਟਾਈਮਜ਼)
ਵਿਨੀਤ ਕੁਮਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਮਨਦੀਪ ਸਿੰਘ ਮੋਂਗਾ ਸਕੱਤਰ ਰੈਡ ਕਰਾਸ ਦੀ ਅਗਵਾਈ ਅਤੇ ਉਦੇ ਰੰਦੇਵ ਫਸਟ ਏਡ ਇੰਸਟ੍ਰਕਟਰ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਅੱਠ ਰੋਜ਼ਾ ਮੁੱਢਲੀ ਸਹਾਇਤਾ ਕੋਰਸ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸਾਰੇ ਸਿਖਿਆਰਥੀਆਂ ਨੇਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਹ ਪ੍ਰਣ ਕੀਤਾ ਕਿ ਇਸ ਟ੍ਰੇਨਿੰਗ ਕੈਂਪ ਨੂੰ ਪਾਸ ਕਰਨ ਤੋਂ ਬਾਅਦ ਓਹ ਸਾਰੇ ਜ਼ਿਲ੍ਹਾ ਫਰੀਦਕੋਟ ਰੈੱਡ ਕਰਾਸ ਸੋਸਾਇਟੀ ਦੇ ਨਾਲ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਮਾਜ ਸੇਵਾ ਦੇ ਕੰਮ ਕਰਨ ਲਈ ਤਿਆਰ ਰਹਿਣਗੇ। ਸਾਰਿਆਂ ਨੇ ਅਜਿਹੇ ਸਿਖਲਾਈ ਕੈਂਪਾਂ ਲਈ ਜ਼ਿਲ੍ਹਾ ਫ਼ਰੀਦਕੋਟ ਰੈੱਡ ਕਰਾਸ ਸੁਸਾਇਟੀ ਦੇ ਚੇਅਰਮੈਨ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਮਨਦੀਪ ਸਿੰਘ ਮੋਂਗਾ ਸਕੱਤਰ ਰੈੱਡ ਕਰਾਸ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਸਮੇਂ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਤੋਂ ਯਾਦਵਿੰਦਰ ਸਿੰਘ, ਨਿਰਮਲਾ, ਵੀਰਪਾਲ ਕੌਰ, ਨੀਲਕੰਠ, ਕੁਲਦੀਪ ਸਿੰਘ ਨੇ ਵੀ ਸਹਿਯੋਗ ਦਿੱਤਾ।