ਕੋਟਕਪੂਰਾ, 26 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ 2025-26 ਦੌਰਾਨ ਨੈਸ਼ਨਲ ਫੂਡ ਸਕਿਊਰਿਟੀ ਮਿਸ਼ਨ ਦਾਲਾਂ ਅਤੇ ਮਿਲਟਸ ਅਧੀਨ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਨੋਡਲ ਏਜੰਸੀ ਪਨਸੀਡ ਵੱਲੋਂ ਸਪਲਾਈ ਕੀਤਾ ਮੂੰਗੀ, ਜਵਾਰ ਅਤੇ ਬਾਜਰੇ ਦਾ ਬੀਜ ਉਪਦਾਨ (ਸਬਸਿਡੀ) ਤੇ ਮੁਹੱਈਆ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦਾ ਬੀਜ 5000/-ਰੁਪਏ ਕੁਇੰਟਲ ਸਹਾਇਤਾ, ਜਵਾਰ ਅਤੇ ਬਾਜਰੇ ਦਾ ਬੀਜ 3000/-ਰੁਪਏ ਕੁਇੰਟਲ ਸਹਾਇਤਾ ਨਾਲ ਤਸਦੀਕਸ਼ੁਦਾ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਹ ਬੀਜ ਕਿਸਾਨ ਵੀਰਾਂ ਨੂੰ ਖਰੀਦ ਸਮੇਂ ਹੀ ਸਹਾਇਤਾ ਰਾਸ਼ੀ ਘਟਾ ਕੇ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਕਿਸਾਨ ਆਪਣੇ ਮੁਕੰਮਲ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਸਰਕਲ ਪੱਧਰ, ਬਲਾਕ ਪੱਧਰ ਜਾਂ ਜਿਲ੍ਹਾ ਪੱਧਰ ਦੇ ਦਫਤਰਾਂ ਵਿੱਚ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਪਰੋਕਤ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਫਸਲੀ ਵਿਭਿੰਨਤਾ ਅਧੀਨ ਵੱਧ ਤੋਂ ਵੱਧ ਰਕਬਾ ਝੋਨੇ/ਬਾਸਮਤੀ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਦੂਜੀਆ ਫਸਲਾਂ ਅਧੀਨ ਲਿਆਂਦਾ ਜਾਵੇ ਤਾਂ ਜੋ ਧਰਤੀ ਹੇਠਲੇ ਡੂੰਘੇ ਜਾ ਰਹੇ ਪਾਣੀਆਂ ਦੀ ਬੱਚਤ ਕੀਤੀ ਜਾ ਸਕੇ।