ਫਰੀਦਕੋਟ, 26 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਪ੍ਰੀ-ਪ੍ਰਾਇਮਰੀ ਵਿਭਾਗ ਦਾ ਸਲਾਨਾ ਖੇਡ ਦਿਵਸ ਵਾਈਸ ਪਿ੍ਰੰਸੀਪਲ ਮੈਡਮ ਤੇਜਿੰਦਰ ਕੋਰ ਬਰਾੜ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿੱਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਪਿ੍ਰੰਸੀਪਲ ਡਾ. ਐੱਸ.ਐੱਸ. ਬਰਾੜ ਵਲੋਂ ਰੀਬਨ ਕੱਟ ਕੇ ਕੀਤੀ ਗਈ। ਪ੍ਰੀ-ਪ੍ਰਾਇਮਰੀ ਵਿਭਾਗ ਦੇ ਕੋਆਰਡੀਨੇਟਰ ਮੀਨੂੰ ਖੁਰਾਣਾ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ। ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਰੱਸਾਕੱਸ਼ੀ, ਡੱਡੂ ਛਾਲ, ਰੱਸੀ ਟੱਪਣਾ, ਸੰਗੀਤਕ ਚੇਅਰਜ, ਸੰਗਮਰਮਰ ਦੀ ਦੌੜ, ਕੰਧ ਚੜਨਾ, ਸਾਈਕਲ ਚਲਾਉਣਾ ਆਦਿ ’ਚ ਭਾਗ ਲਿਆ। ਖੇਡਾਂ ਦੌਰਾਨ ਬੱਚਿਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਹਾਜਰ ਮਹਿਮਾਨਾਂ ਦਾ ਮਨੋਰੰਜਨ ਕੀਤਾ। ਖੇਡਾਂ ਦੇ ਅੰਤ ਵਿੱਚ ਜੇਤੂ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਖੇਡ ਦਿਵਸ ਨੇ ਨਾ ਸਿਰਫ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕੀਤੀ, ਸਗੋਂ ਇੱਕ ਸਿਹਤਮੰਦ ਜੀਵਨਸ਼ੈਲੀ ਨੂੰ ਵੀ ਉਤਸ਼ਾਹਿਤ ਕੀਤਾ। ਅਖੀਰ ਵਿੱਚ ਪਿ੍ਰੰਸੀਪਲ ਡਾ. ਐੱਸ.ਐੱਸ. ਬਰਾੜ ਅਤੇ ਵਾਈਸ ਪਿ੍ਰੰਸੀਪਲ ਮੈਡਮ ਤਜਿੰਦਰ ਕੌਰ ਬਰਾੜ ਨੇ ਪ੍ਰੀ-ਪ੍ਰਾਇਮਰੀ ਕੋਆਰਡੀਨੇਟਰ ਮੀਨੂੰ ਖੁਰਾਣਾ, ਸਹਾਇਕਾ ਕੋਆਰਡੀਨੇਟਰ ਜਸਬੀਰ ਕੌਰ, ਖੇਡ ਇੰਚਾਰਜ ਮੀਨੂੰ ਨਰੂਲਾ, ਕਰਮਜੀਤ ਕੌਰ, ਕੁਮਾਰੀ ਵੀਨਾ ਅਤੇ ਅਮਨਦੀਪ ਕੌਰ ਨੂੰ ਇਸ ਖੇਡ ਦਿਵਸ ਦੀ ਵਧਾਈ ਦਿੱਤੀ।
