ਫਰੀਦਕੋਟ , 12 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਖੇਡ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਉਪ ਜ਼ਿਲਾ ਸਿੱਖਿਆ ਅਫਸਰ ਪ੍ਰਦੀਪ ਕੁਮਾਰ ਦਿਓੜਾ ਦੀ ਯੋਗ ਸਰਪ੍ਰਸਤੀ ਅਤੇ ਸ਼੍ਰੀਮਤੀ ਕੇਵਲ ਕੌਰ ਡੀ.ਐਮ. ਕਮ ਸਪੋਰਟਸ ਕੋਆਰਡੀਨੇਟਰ ਫਰੀਦਕੋਟ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਬਰਾੜ ਦੀ ਅਗਵਾਈ ਹੇਠ 68ਵੇਂ ਜਿਲ੍ਹਾ ਪੱਧਰੀ ਟੂਰਨਾਮੈਟ ਸਫਲਤਾ ਨਾਲ ਸਪੰਨ ਹੋਏ। ਇਸ ਜ਼ਿਲ੍ਹਾ ਪੱਧਰੀ ਟੁਰਨਾਮੈਂਟ ’ਚ ਭਾਗ ਲੈਂਦਿਆਂ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ (ਫਰੀਦਕੋਟ) ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਸ਼ਨ ਕਰਦਿਆਂ ਲੜਕੀਆਂ ਨੇ ਲਾਨ-ਟੈਨਿਸ ਅੰਡਰ-14, 17 19, ਸਕੇਟਿੰਗ ਅੰਡਰ-19 ਸ਼ੂਟਿੰਗ ਅੰਡਰ-14, ਵੇਟ ਲਿਫਟਿੰਗ ਅੰਡਰ-17 ਵਿੱਚੋਂ ਪਹਿਲਾਂ ਅਤੇ ਟੇਬਲ-ਟੈਨਿਸ ਅੰਡਰ-14, ਪਾਵਰ ਲਿਫਟਿੰਗ ਅੰਡਰ-17, ਚੈੱਸ ਅੰਡਰ-14 ਨੇ ਦੂਜਾ ਅਤੇ ਸਕੇਟਿੰਗ ਅੰਡਰ-14, ਟੇਬਲ ਟੈਨਿਸ ਅੰਡਰ-19 ਰੈਸਲਿੰਗ ਅੰਡਰ-14 ਨੇ ਤੀਜਾ ਸਥਾਨ ਹਾਸਿਲ ਕੀਤਾ। ਪਿ੍ਰੰਸੀਪਲ ਡਾ. ਐੱਸ.ਐੱਸ. ਬਰਾੜ ਨੇ ਜੇਤੂ ਖਿਡਾਰੀਆਂ, ਉਹਨਾਂ ਦੇ ਮਾਪਿਆਂ ਖੇਡ ਇੰਚਾਰਜ ਬਲਵਿੰਦਰ ਕੌਰ ਗਿੱਲ, ਇੰਚਾਰਜ ਵੀਰਪਾਲ ਕੌਰ, ਅੰਮ੍ਰਿਤਪਾਲ ਕੌਰ ਖੋਸਾ, ਪੂਨਮ ਰਾਣੀ, ਕੋਚ ਅਮਨਦੀਪ ਕੌਰ ਅਤੇ ਮੀਨੂੰ ਨਰੂਲਾ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ।