ਕੋਟਕਪੂਰਾ/ਪੰਜਗਰਾਈਂ ਕਲਾਂ, 2 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ 13 ਪੰਜਾਬ ਬਟਾਲੀਅਨ ਐੱਨ.ਸੀ.ਸੀ. ਦੀ ਅਗਵਾਈ ਹੇਠ ਚੱਲ ਰਹੇ ਜੂਨੀਅਰ ਡਿਵੀਜ਼ਨ ਦੇ ਕੈਡਿਟਾਂ ਦੀ ਚੋਣ ਕੀਤੀ ਗਈ। ਜਿਸ ਤਹਿਤ ਸੂਬੇਦਾਰ ਬੇਅੰਤ ਸਿੰਘ ਅਤੇ ਹੌਲਦਾਰ ਰਾਏਦੇਵ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਐੱਨ. ਸੀ. ਸੀ. ਦੇ ਮਹੱਤਵ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਦੇ ਸਰੀਰਕ ਮਾਪਦੰਡ ਮਾਪਣ ਲਈ ਵੱਖ ਵੱਖ ਟੈਸਟ ਲਏ ਗਏ। ਇਸ ਭਰਤੀ ਪ੍ਰਕਿਰਿਆ ਵਿੱਚ ਕੁੱਲ 34 ਵਿਦਿਆਰਥੀਆਂ ਨੇ ਭਾਗ ਲਿਆ, ਜਿਹਨਾਂ ਵਿੱਚੋਂ 26 ਵਿਦਿਆਰਥੀਆਂ ਕੈਡਿਟ ਵਜੋਂ ਚੁਣੇ ਗਏ। ਸੰਸਥਾ ਮੁਖੀ ਡਾ. ਐੱਸ. ਐੱਸ. ਬਰਾੜ ਨੇ ਨਵੇਂ ਚੁਣੇ ਗਏ ਕੈਡਿਟਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੁਸੀਂ ਐੱਨ. ਸੀ. ਸੀ. ਦੇ ਮਾਧਿਅਮ ਰਾਹੀਂ ਸਖਸ਼ੀਅਤ ਉਸਾਰੀ ਦੇ ਨਾਲ-ਨਾਲ ਸੁਨਿਹਿਰੇ ਭਵਿੱਖ ਦੀ ਵੀ ਸਿਰਜਣਾ ਕਰ ਸਕਦੇ ਹੋ। ਇਸ ਮੌਕੇ ਕੇਅਰ ਟੇਕਰ ਪੂਨਮ ਰਾਣੀ ਨੇ ਚੋਣ ਕਮੇਟੀ ਅਤੇ ਪਿ੍ਰੰਸੀਪਲ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕੀਤਾ।