ਨਾਭਾ 16 ਜੂਨ (ਮੇਜਰ ਸਿੰਘ/ਵਰਲਡ ਪੰਜਾਬੀ ਟਾਈਮਜ਼)
ਮੇਰਾ ਸਕੂਲ ਵੇਲਫੈਅਰ ਸੋਸਾਇਟੀ (ਰਜਿ:) ਦੰਦਰਾਲਾ ਢੀਂਡਸਾ (ਪਟਿਆਲਾ) ਵਲੋਂ ਅਹਿਮਦਾਬਾਦ ਵਿਖੇ ਏਅਰ ਇੰਡੀਆ ਦੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਜਹਾਜ਼ ਵਿੱਚ ਸਵਾਰ ਮੁਸਾਫਰਾਂ , ਜਹਾਜ਼ ਦੇ ਅਮਲੇ ਦੇ ਮੈਂਬਰਾਂ ਦੀ ਦਰਦਨਾਇਕ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਜਹਾਜ਼ ਦੇ ਰਿਹਾਇਸੀ ਇਲਾਕੇ ‘ਚ ਗਿਰਣ ਕਾਰਨ ਇੱਕ ਮੈਡੀਕਲ ਕਾਲਜ ਦੇ ਹੋਸਟਲ ‘ਚ ਮਾਰੇ ਗਏ ਜੂਨੀਅਰ ਡਾਕਟਰਾਂ ਨੂੰ ਸਰਧਾਂਜ਼ਲੀ ਦਿੱਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ । ਫੱਟੜ ਹੋਏ ਡਾਕਟਰਾਂ ਅਤੇ ਹੋਰ ਲੋਕਾਂ ਦੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ।ਸੋਸਾਇਟੀ ਮੈਂਬਰਾਂ ਮੇਜਰ ਸਿੰਘ ਢੀਂਡਸਾ , ਮੇਜਰ ਸਿੰਘ ਨਾਭਾ , ਜਗਦੇਵ ਸਿੰਘ ਢੀਂਡਸਾ , ਹਰਬੰਸ ਸਿੰਘ , ਰਣਜੀਤ ਸਿੰਘ ਢੀਂਡਸਾ , ਗੁਰਸੇਵ ਸਿੰਘ , ਪਵਨਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਵਲੋਂ ਹਾਦਸਾ ਗ੍ਰਸ਼ਤ ਮੈਂਬਰਾਂ ਦੇ ਪਰਿਵਾਰਾਂ ਲਈ ਸਰਕਾਰ ਵਲੋਂ ਵੱਧ ਤੋਂ ਵੱਧ ਵਿੱਤੀ ਮਦਦ ਦੇਣ ਦੀ ਮੰਗ ਕੀਤੀ ਗਈ ।
ਜਾਰੀ ਕਰਤਾ :