ਢੀਂਡਸਾ 13 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਅਧਿਆਪਕ ਦਿਵਸ ਦੇ ਸੰਬੰਧ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਹ ਪ੍ਰੋਗਰਾਮ ਮੇਰਾ ਸਕੂਲ ਵੈਲਫੇਅਰ ਸੋਸਾਇਟੀ ਵੱਲੋਂ ਉਲੀਕਿਆ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਸ਼ਲਿੰਦਰ ਸ਼ਰਮਾ ਜੀ ਅਸਿਸਟੈਂਟ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਸਨ। ਇਸ ਮੌਕੇ ਸਕੂਲ ਤੋਂ ਰਿਟਾਇਰ ਹੋ ਚੁੱਕੇ ਅਧਿਆਪਕਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਜਿਨਾਂ ਵਿੱਚ ਸ੍ਰੀਮਤੀ ਸਰਲਾ ਰਾਣੀ ਰਿਟਾਇਡ ਡੀਡੀਓ,ਸ: ਬਲਜੀਤ ਸਿੰਘ ਲੈਕ:ਇਕਨਾਮਿਕਸ,ਮੈਡਮ ਸੁਖਵਿੰਦਰ ਕੌਰ ਲੈਕ: ਹਿਸਟਰੀ, ਸ:ਕਰਮਜੀਤ ਸਿੰਘ ਆਰਟ ਐਂਡ ਕਰਾਫਟ ਟੀਚਰ ਹਾਜ਼ਰ ਸਨ।ਮੇਰਾ ਸਕੂਲ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰ ਸ:ਮੇਜਰ ਸਿੰਘ ਢੀਂਡਸਾ,ਸ: ਰਣਜੀਤ ਸਿੰਘ ਢੀਂਡਸਾ ਸਾਬਕਾ ਸਰਪੰਚ, ਸ:ਅਵਤਾਰ ਸਿੰਘ ਢੀਂਡਸਾ,ਸ:ਸੁਖਚੈਨ ਸਿੰਘ ਢੀਂਡਸਾ, ਸ੍ਰੀਮਤੀ ਮਨਜਿੰਦਰ ਕੌਰ, ਮਾਸਟਰ ਧਰਮ ਸਿੰਘ ਬਿਰਧਨੋ,ਸ: ਹਰਬੰਸ ਸਿੰਘ ਰਿਟਾਇਰਡ ਜੇ.ਈ., ਮਾਸਟਰ ਧਰਮਪਾਲ ਜੀ ਹਾਜ਼ਰ ਸਨ। ਮੇਰਾ ਸਕੂਲ ਵੈਲਫੇਅਰ ਸੋਸਾਇਟੀ ਅਤੇ ਦੰਦਰਾਲਾ ਢੀਂਡਸਾ ਸਕੂਲ ਦੇ ਸਮੂਹ ਸਟਾਫ਼ ਵੱਲੋਂ ਸ੍ਰੀ ਸ਼ਲਿੰਦਰ ਸ਼ਰਮਾ ਅਸਿਸਟੈਂਟ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਤੋਂ ਰਿਟਾਇਰਡ ਹੋਏ ਅਧਿਆਪਕਾਂ ਅਤੇ ਸਕੂਲ ਦੇ ਮੌਜੂਦਾ ਸਟਾਫ਼ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਮੇਰਾ ਸਕੂਲ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਸਕੂਲ ਨੂੰ ਸਹਾਇਤਾ ਰਾਸ਼ੀ ਵੀ ਦਿੱਤੀ ਗਈ ਜਿਸ ਲਈ ਸਕੂਲ ਵੱਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।ਸ੍ਰੀ ਸ਼ਲਿੰਦਰ ਸ਼ਰਮਾ ਜੀ ਵੱਲੋਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਅਧਿਆਪਕਾਂ ਦਾ ਸਤਿਕਾਰ ਕਰਨ, ਮਿਹਨਤ ਕਰਨ ਅਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਦੇ ਹੋਏ ਹਰ ਕੰਮ ਨੂੰ ਨੇਪਰੇ ਚਾੜ੍ਹਨ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਵੱਲੋਂ ਮੇਰਾ ਸਕੂਲ ਵੈਲਫੇਅਰ ਸੋਸਾਇਟੀ ਵੱਲੋਂ ਸਕੂਲ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਅਤੇ ਸਕੂਲ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਨ ਲਈ ਸਕੂਲ ਇੰਚਾਰਜ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ ਗਈ। ਅੰਤ ਵਿੱਚ ਸਕੂਲ ਇੰਚਾਰਜ ਸ੍ਰੀਮਤੀ ਦਲਜੀਤ ਕੌਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀ ਦਿਨੇਸ਼ ਕੁਮਾਰ ਲੈਕ: ਕਾਮਰਸ ਵੱਲੋਂ ਬਾਖੂਬੀ ਨਿਭਾਈ ਗਈ।