
ਢੀਂਡਸਾ 29 ਨਵੰਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੇ ਬੱਚਿਆਂ ਅਤੇ ਸਕੂਲ ਦੇ ਵਿਕਾਸ ਲਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ‘ਮੇਰਾ ਸਕੂਲ ਵੇਲਫੈਅਰ ਸੋਸਾਇਟੀ ‘ ਬਣਾ ਕੇ ਸਭ ਤੋਂ ਪਹਿਲਾਂ ਮੂਹਰੇ ਆ ਰਹੀ ਸਰਦੀ ਤੋਂ ਬਚਾਅ ਲਈ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਗਰਮ ਜਾਕਟਾਂ ਦੇਣ ਦਾ ਫੈਸਲਾ ਕੀਤਾ ।ਸਕੂਲ ਦੇ ਪੁਰਾਣੇ ਵਿਦਿਆਰਥੀਆਂ ,ਅਧਿਆਪਕਾਂ ਅਤੇ ਪਿੰਡ ਦੇ ਪਤਵੰਤਿਆਂ ਦੇ ਸਹਿਯੋਗ ਰਾਸ਼ੀ ਦਿਲ ਖੋਲ੍ਹ ਕੇ ਦੇਣ ਨਾਲ ਇਹ ਕਾਰਜ ਸਫਲਤਾ ਪੂਰਵਕ ਨਾਲ ਪੂਰ ਚੜ੍ਹਨ ਤੇ ਸੋਸਾਇਟੀ ਵਲੋਂ ਸਹਿਯੋਗੀ ਸਜਣਾਂ ਦਾ ਵਿਸ਼ੇਸ਼ ਸਨਮਾਨ ਜਾਕਟਾਂ ਵੰਡਣ ਸਮਾਰੋਹ ‘ਚ ਕੀਤਾ ਗਿਆ । ਇਸ ਕਾਰਜ ਲਈ ਇਸ ਸਕੂਲ ਦੇ ਸਾਬਕਾ ਅਧਿਆਪਕਾ ਮੈਡਮ ਸਵ: ਸ੍ਰੀਮਤੀ ਬਿਮਲਾ ਦੁੱਗਲ ਪਤਨੀ ਸ੍ਰੀ ਦੀਵਾਨ , ਜਿਨ੍ਹਾਂ ਨੇ ਇਸ ਸਕੂਲ ‘ਚ 1972 ਵਿੱਚ ਪਹਿਲੀ ਹਾਜ਼ਰੀ ਰਿਪੋਰਟ ਦੇਣ ਨਾਲ ਡਿਊਟੀ ਆਰੰਭ ਕੀਤੀ ਸੀ , ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਸ੍ਰੀ ਵਰਿੰਦਰ ਦੀਵਾਨ ਮੋਹਾਲੀ ਨੇ ਮੈਡਮ ਦੁੱਗਲ ਦੇ ਭਰਾ ਰਾਹੀਂ ਸਕੂਲ ਦੀ ਭਲਾਈ ਲਈ ਗਿਆਰਾਂ ਹਜ਼ਾਰ ਰੁਪਏ ਦੇ ਕੇ ਸਹਿਯੋਗ ਦਿੱਤਾ । ਮੈਡਮ ਦੁੱਗਲ ਦੇ ਭਰਾ ਸ੍ਰੀ ਸੁਨੀਲ ਦੁੱਗਲ ( ਰਿਟਾ: ਮਾਸਟਰ ) ਦਾ ਸਕੂਲ਼ ਪੁੱਜਣ ਤੇ ਲੋਈ ਅਤੇ ਸ਼ਨਮਾਨ ਚਿੰਨ੍ਹ ਦੇ ਕੇ ਸੋਸਾਇਟੀ ਮੈਂਬਰਾਂ ਮੇਜਰ ਸਿੰਘ ਢੀਂਡਸਾ , ਮੇਜਰ ਸਿੰਘ ਨਾਭਾ ਅਤੇ ਸਕੂਲ਼ ਇੰਚਾਰਜ਼ ਮੈਡਮ ਦਲਜੀਤ ਕੌਰ , ਲੈਕ: ਬਲਵਿੰਦਰ ਸਿੰਘ , ਲੈਕ: ਜਗਦੀਪ ਕੌਰ, ਸ੍ਰ,ਹਰਪ੍ਰੀਤ ਸਿੰਘ ਕੰਪਿ: ਫੈਕਲਟੀ , ਸ੍ਰ. ਜਗਰੂਪ ਸਿੰਘ ਸ.ਸ. ਮਾਸਟਰ ਅਤੇ ਸ੍ਰ. ਮਨਜੀਤ ਸਿੰਘ ਐਸ.ਐਲ.ਏ. ਵਲੋਂ ਸਨਮਾਨ ਕੀਤਾ ਗਿਆ । ਸੋਸਾਇਟੀ ਵਲੋਂ ਇਸ ਸਮਾਜ ਸੇਵੀ ਪਰਿਵਾਰ ਵਲੋਂ ਅੱਗੇ ਤੋਂ ਵੀ ਇਸੇ ਤਰ੍ਹਾਂ ਹੋਰ ਵਧੇਰੇ ਸਹਿਯੋਗ ਦੀ ਆਸ ਜਤਾਈ ਗਈ ਅਤੇ ਦੁੱਗਲ ਅਤੇ ਦੀਵਾਨ ਪਰਿਵਾਰ ਦਾ ਧੰਨਵਾਦ ਕੀਤਾ ।
ਜਾਰੀ ਕਰਤਾ :