ਫਰੀਦਕੋਟ 26 ਮਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਮੈਡੀਕਲ ਪ੍ਰੈਕਟੀਸਨ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਦੀ ਜ਼ਿਲ੍ਹਾ ਉੱਚ ਪੱਧਰੀ ਉੱਚ ਪੱਧਰੀ ਕਮੇਟੀ ਡਾਕਟਰ ਰਸ਼ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਤੇ ਐਮ ਪੀ ਦੇ ਉਮੀਦਵਾਰ ਕਰਮਜੀਤ ਅਨਮੋਲ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਫਰੀਦਕੋਟ ਵਿਖੇ ਇੱਕ ਦੌਰੇ ਦੋਰਾਂਨ ਮਿਲੇ। ਇਸ ਸਮੇ ਵਿਤ ਮੰਤਰੀ ਜੀ ਨੂੰ ਮੰਗ ਪੱਤਰ ਦਿੰਦਿਆਂ ਡਾਕਟਰ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਨੇ ਆਪਣੀਆ ਮੰਗਾਂ ਪ੍ਰਤੀ ਜਾਣੂ ਕਰਵਾਇਆ ਅਤੇ ਹਰਪਾਲ ਸਿੰਘ ਚੀਮਾ ਅਤੇ ਕਰਮਜੀਤ ਅਨਮੋਲ ਵੱਲੋਂ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਮੰਗਾਂ ਸਾਡੇ ਧਿਆਨ ਵਿੱਚ ਇਨ੍ਹਾਂ ਤੇ ਵਿਚਾਰਾ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਸਾਰਥਿਕ ਨਤੀਜੇ ਤੇ ਪਹੁੰਚਣ ਦੀ ਉਮੀਦ ਹੈ ਇਸ ਡਾਕਟਰ ਗੁਰਤੇਜ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ, ਡਾਕਟਰ ਐਂਚ ਐਸ਼ ਵੋਹਰਾ ਜ਼ਿਲ੍ਹਾ ਖਜਾਨਚੀ, ਡਾਕਟਰ ਅੰਮਿ੍ਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਫਰੀਦਕੋਟ, ਡਾਕਟਰ ਸੇਵਕ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਬਲਾਕ ਫਰੀਦਕੋਟ, ਡਾਕਟਰ ਵਿਜੇ ਕੁਮਾਰ ਜ਼ਿਲ੍ਹਾ ਡੈਲੀਗੇਟ, ਡਾਕਟਰ ਜੀਤ ਸਿੰਘ ਪੱਖੀ ਬਲਾਕ ਚੈਅਰਮੈਨ ਫਰੀਦਕੋਟ, ਡਾਕਟਰ ਕੁਲਵੰਤ ਚਹਿਲ ਜਰਨਲ ਸਕੱਤਰ ਬਲਾਕ ਫਰੀਦਕੋਟ , ਡਾਕਟਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ