ਫਰੀਦਕੋਟ 19 ਨਵੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਦੇ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾਕਟਰ ਅੰਮ੍ਰਿਤ ਪਾਲ ਸਿੰਘ ਟੈਹਿਣਾ ਨੇ ਕੀਤੀ ਜਿਸ ਵਿੱਚ ਉਹਨਾਂ ਨੇ ਸ਼ੁਰੂ ਵਿੱਚ ਡਾਕਟਰ ਸੇਵਕ ਸਿੰਘ ਪੱਖੀ ਦੇ ਮਾਤਾ ਜੀ ਦੀ ਹੋਈ ਮੋਤ ਦੇ ਅਫਸੋਸ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਦੋ ਮਿੰਟ ਲਈ ਡਾਕਟਰ ਸਾਥੀਆਂ ਨਾਲ ਰਲਕੇ ਵਾਹਿਗੁਰੂ ਦਾ ਜਾਪ ਕੀਤਾ ਬਲਾਕ ਪ੍ਰਧਾਨ ਡਾਕਟਰ ਅਮਿ੍ਤਪਾਲ ਸਿੰਘ ਟਹਿਣਾ ਨੇ ਆਏ ਹੋਏ ਡਾਕਟਰ ਸਾਥੀਆਂ ਨੂੰ ਜੀ ਆਇਆਂ ਕਿਹਾ ਅਤੇ ਡਾਕਟਰ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਨੇ ਬਲਾਕ ਦੀ ਇਕੱਤਰਤਾ ਨੂੰ ਬਣਾਏ ਰੱਖਣ ਅਤੇ ਸਾਫ ਸੁਥਰੀ ਪ੍ਰੈਕਟਿਸ ਕਰਨ ਲਈ ਡਾਕਟਰ ਸਾਥੀਆਂ ਨੂੰ ਅਪੀਲ ਕੀਤੀ ਉਸ ਸਮੇਂ ਬਲਾਕ ਚੇਅਰਮੈਨ ਡਾਕਟਰ ਜੀਤ ਸਿੰਘ ਪੱਖੀ ਜਿਲਾ ਕੈਸ਼ੀਅਰ ਡਾਕਟਰ ਹਰਮਿੰਦਰ ਵੋਹਰਾ ਜਿਲਾ ਡੈਲੀਗੇਟ ਡਾਕਟਰ ਨਰੇਸ਼ ਭਾਣਾ ਡਾਕਟਰ ਜਗਮੇਲ ਸਿੰਘ, ਡਾਕਟਰ ਹਰਭਜਨ ਸਿੰਘ ਮੰਡ, ਡਾਕਟਰ ਮਨਜੀਤ ਸਿੰਘ , ਡਾਕਟਰ ਬਲਦੇਵ ਸਿੰਘ, ਡਾਕਟਰ ਰਜਿੰਦਰ ਅਰੋੜਾ ,ਡਾਕਟਰ ਧਰਮ ਪਰਵਾਨਾ, ਡਾਕਟਰ ਪਲਵਿੰਦਰ ਕੰਧਾਰੀ , ਡਾਕਟਰ ਬੂਟਾ ਸਿੰਘ, ਡਾਕਟਰ ਕੁਲਵੰਤ ਸਿੰਘ, ਡਾਕਟਰ ਗੁਰਵਿੰਦਰ ਸਿੰਘ ,ਡਾਕਟਰ ਜਤਿੰਦਰਪਾਲ ਸਿੰਘ ਟੈਕਨੋ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਇਸ ਸਮੇਂ 60 ਤੋ ਵੱਧ ਸਾਥੀ ਸ਼ਾਮਿਲ ਹੋਏ ਅਖੀਰ ਵਿੱਚ ਫਿਰੋਜ਼ਪੁਰ ਤੋ ਬਾਂਗਰ ਹੋਸਪੀਟਲ ਤੋ ਆਈ ਟੀਮ ਨੇ ਉਹਨਾਂ ਦੇ ਹਸਪਤਾਲ ਵਿੱਚ ਚਲ ਰਹੇ ਸੈਂਟਰ ਸਰਕਾਰ ਵੱਲੋਂ ਮਾਣਤਾ ਪ੍ਰਾਪਤ ਕੋਰਸਾਂ ਬਾਰੇ ਜਾਣਕਾਰੀ ਦਿੱਤੀ । ਇਹ ਸਾਰੀ ਜਾਣਕਾਰੀ ਯਸ਼ਪਾਲ ਗੁਲਾਟੀ ਪੈ੍ਸ ਸਕੱਤਰ ਨੇ ਦਿਤੀ ।