ਫਰੀਦਕੋਟ 15 ਅਗਸਤ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਜਿਲਾ ਫਰੀਦਕੋਟ 295 ਦੀ ਮਹੀਨਾਵਾਰ ਮੀਟਿੰਗ ਮਿੱਤਰਾ ਦਾ ਢਾਬਾ ਬਰਗਾੜੀ ਵਿਖੇ ਡਾ ਅੰਮ੍ਰਿਤਵੀਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ ।ਜਿਸ ਵਿੱਚ ਅਹਿਮ ਮੁੱਦੇ ਵਿਚਾਰੇ ਗਏ। ਮੀਟਿੰਗ ਦੀ ਸ਼ੁਰੂਆਤ ਜਿਲਾ ਜਰਨਲ ਸਕੱਤਰ ਡਾ ਸਰਾਜਦੀਨ ਨੇ ਕੀਤੀ, ਡਾ ਅੰਮ੍ਰਿਤਵੀਰ ਸਿੰਘ ਜਿਲਾ ਪ੍ਰਧਾਨ ਵੱਲੋਂ ਸਾਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਫ ਸੁਥਰੀ ਅਤੇ ਦੌਰੇ ਵਿੱਚ ਰਹਿ ਕੇ ਪ੍ਰੈਕਟਿਸ ਕਰਨ। ਡਾ ਬਲਵਿੰਦਰ ਸਿੰਘ ਬਰਗਾੜੀ ਨੇ ਸਾਥੀਆਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਲੋਕ ਸੇਵਾ ਕਰਨ ਦੀ ਅਪੀਲ ਕੀਤੀ। ਡਾ ਮਨਜੀਤ ਸਿੰਘ ਬਰਾੜ ਨੇ ਨਵੀਂ ਮੈਂਬਰਸ਼ਿਪ ਬਾਰੇ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ ਅੰਤ ਵਿੱਚ ਡਾ ਜਗਸੀਰ ਸਿੰਘ ਜਿਲਾ ਖਜਾਨਚੀ ਨੇ ਪਿਛਲੇ ਸਾਲ ਦਾ ਲੇਖਾ ਜੋਖਾ ਦੇ ਕੇ ਸਾਥੀਆਂ ਨੂੰ ਸਾਰਾ ਹਿਸਾਬ ਕਿਤਾਬ ਦੱਸਿਆ। ਇਸ ਮੌਕੇ ਡਾ ਹਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ ਡਾ ਬੂਟਾ ਸਿੰਘ ਖਜਾਨਚੀ ਜੈਤੋ ਡਾ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਬਾਜਾਖਾਨਾ ਡਾ ਮਹਿੰਦਰ ਸਿੰਘ ਘਣੀਆਂ ਬਲਾਕ ਖਜਾਨਚੀ ਬਾਜਾਖਾਨਾ ਡਾ ਸੁਖਦੇਵ ਸਿੰਘ ਓਕੰਦਵਾਲਾ ਚੇਅਰਮੈਨ ਬਾਜਾਖਾਨਾ ਡਾ ਜਰਨੈਲ ਸਿੰਘ ਸੂਬਾ ਡੇਲੀ ਗੇਟ ਡਾ ਰਣਜੀਤ ਸਿੰਘ ਬਲਾਕ ਪ੍ਰਧਾਨ ਕੋਟ ਕਪੂਰਾ ਡਾ ਮੰਦਰ ਸਿੰਘ ਬਲਾਕ ਪ੍ਰਧਾਨ ਪੰਜ ਗਰਾਈ ਡਾ ਸੁਖਜਿੰਦਰ ਸਿੰਘ ਬਲਾਕ ਪ੍ਰਧਾਨ ਖਾਰਾ ਡਾ ਵਿਕਰਮ ਚੌਹਾਨ ਡੈਲੀਗੇਟ ਡਾ ਬਲਰਾਜ ਗਰੋਵਰ ਬਲਾਕ ਪ੍ਰਧਾਨ ਬਰਗਾੜੀ ਆਦਿ ਡਾਕਟਰ ਸਾਥੀ ਹਾਜ਼ਰ ਸਨ