ਫਰੀਦਕੋਟ 19 ਅਗਸਤ ,( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਏ ਵਨ ਡਾਇਗਨੋਸਟੀਕ ਸੈਂਟਰ ਈਮੇਜਿੰਗ ਸੈਂਟਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾਕਟਰ ਅੰਮ੍ਰਿਤ ਪਾਲ ਸਿੰਘ ਟਹਿਣਾ ਨੇ ਕੀਤੀ।
ਜਿਲਾ ਕੈਸ਼ੀਅਰ ਡਾਕਟਰ ਐਚ,ਐਸ, ਵੋਹਰਾ ਜਿਲਾ ਡੈਲੀਗੇਟ ,ਡਾਕਟਰ ਵਿਜੇ ਪਾਲ ਕੰਮਿਆਣਾ , ਡਾਕਟਰ ਗੁਰਤੇਜ ਸਿੰਘ ਦਾਨਾ ਰੁਮਾਣਾ, ਡਾਕਟਰ ਸੁਖਦੇਵ ਸਿੰਘ ਜ਼ਿਲਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਪੁੱਜੇ ।
ਬਲਾਕ ਦੇ ਸਹਾਇਕ ਸਕੱਤਰ ਡਾਕਟਰ ਸੰਦੀਪ ਕੁਮਾਰ ਸੁੱਖਣ ਵਾਲਾ ਨੇ ਆਪਣੇ ਵਿਚਾਰਾਂ ਨਾਲ ਸ਼ੁਰੂਆਤ ਕੀਤੀ ।
ਬਾਅਦ ਵਿੱਚ ਜ਼ਿਲਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਨੇ ਸਾਰੇ ਡਾਕਟਰ ਸਾਥੀਆਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ,ਭਰੂਣ ਹੱਤਿਆ ਅਤੇ ਨਸ਼ਿਆਂ ਆਦਿ ਦੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ ਅਤੇ ਬੀਤੇ ਦਿਨੀ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਰਹਿਦੇ ਇੱਕ ਦਰਜਾ ਚਾਰ ਮੁਲਾਜਮ ਵੱਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਵਾਲੇ ਬਿਆਨ ਬਾਰੇ ਸਟੇਟ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਵੱਲੋਂ ਕੀਤੇ ਗਏ ਫੈਸਲੇ ਮੁਤਾਬਿਕ ਉਸ ਦੀ ਦਫਤਰ ਜਿੱਥੇ ਉਹ ਕੰਮ ਕਰਦਾ ਸੀ ਅਤੇ ਉਸਦੇ ਘਰ ਅੱਗੇ ਪੁੱਜ ਉਸ ਦਾ ਪੁਤਲਾ ਜਲਾ ਕਿ ਕਰਕੇ ਉਸ ਦੀ ਕੀਤੀ ਹੋਈ ਬਕਵਾਸ ਦਾ ਜਵਾਬ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਅਗਰ ਅੱਗੇ ਤੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਤਾਂ ਇਸ ਤੋਂ ਮਾੜਾ ਨਤੀਜਾ ਹੋਵੇਗਾ। ਇਸ ਬਾਰੇ ਕੀਤੇ ਕੀਤੀ ਜਵਾਬੀ ਕਾਰਵਾਈ ਬਾਰੇ ਚਰਚਾ ਕੀਤੀ ਗਈ ।
ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤਪਾਲ ਸਿੰਘ ਟਹਿਣਾ ਨੇ ਮੀਟਿੰਗ ਵਿੱਚ ਸ਼ਾਮਿਲ ਜਿਲਾ ਡੈਲੀਗੇਟ , ਬਲਾਕ ਦੇ ਸਤਿਕਾਰਯੋਗ ਮੈਂਬਰਾਂ ਨੂੰ ਜੀ ਆਇਆ ਕਿਹਾ ਬਾਅਦ ਵਿੱਚ ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤਪਾਲ ਸਿੰਘ ਟਹਿਣਾ ਨੇ ਅਤੇ ਉਹਨਾਂ ਦੇ ਨਾਲ ਐਗਜੈਕਟਿਵ ਅਤੇ ਜਿਲਾ ਡੈਲੀਗੇਟ ਸਾਹਿਬਾਨਾਂ ਨੇ ਨਵੇਂ ਬਣੇ ਡਾਕਟਰ ਮੈਂਬਰਾਂ ਨੂੰ ਪ੍ਰਮਾਣ ਪੱਤਰ ਅਤੇ ਆਈ ਕਾਰਡ ਦਿੱਤੇ ਅਤੇ ਜਥੇਬੰਦੀ ਦੇ ਰੂਲਜ਼ ਅਤੇ ਏਕਤਾ ਬਣਾਈ ਰੱਖਣ ਲਈ ਸਾਥੀਆਂ ਨੂੰ ਪਰੇਰਿਤ ਕੀਤਾ।
ਇਸ ਸਮੇਂ ਡਾਕਟਰ ਗੁਰਮੀਤ ਸਿੰਘ ਢੁਡੀ ਬਲਾਕ ਕੈਸ਼ੀਅਰ, ਡਾਕਟਰ ਰਜਿੰਦਰ ਅਰੋੜਾ ,ਡਾਕਟਰ ਸੇਵਕ ਸਿੰਘ ਬਰਾੜ ਮੀਤ ਪ੍ਰਧਾਨ ,ਡਾਕਟਰ ਰਾਜਵਿੰਦਰ ਸਿੰਘ , ਡਾਕਟਰ ਪ੍ਰੇਮ ਸਿੰਘ ਢੁੱਡੀ , ਡਾਕਟਰ ਧਰਮ ਪਰਵਾਨਾ ਕਿਲਾ ਨੌ ,ਡਾਕਟਰ ਗੁਰਪ੍ਰੀਤ ਸਿੰਘ ਡਾਕਟਰ ਭੀਮ , ਡਾਕਟਰ ਬਲਦੇਵ ਸਿੰਘ, ਡਾਕਟਰ ਮੈਡਮ ਬਜਾਜ, ਵੈਦ ਗੁਰਦੀਪ ਸਿੰਘ ਕਾਬਲ ਵਾਲਾ, ਡਾਕਟਰ ਸੁਖਦੀਪ ਸਿੰਘ ਡਾਕਟਰ ਗੁਰਵਿੰਦਰ ਸਿੰਘ ਪਹੁੰਚੇ ਅਤੇ ਇਸ ਮੀਟਿੰਗ ਵਿੱਚ 80 ਤੋਂ ਵੱਧ ਡਾਕਟਰ ਸਾਥੀ ਸ਼ਾਮਿਲ ਹੋਏ।ਇਹ ਸਾਰੀ ਜਾਣਕਾਰੀ ਡਾਕਟਰ ਯਸ਼ਪਾਲ ਗੁਲਾਟੀ ਪੈ੍ਸ ਸਕੱਤਰ ਨੇ ਦਿਤੀ।