ਮੀਟਿੰਗ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ 118 ਜਨਮ ਦਿਨ ਮਨਾਂ ਕੇ ਕੀਤੀ।
ਫਰੀਦਕੋਟ 28 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਬਲਾਕ ਪੰਜਗਰਾਈਂ ਕਲਾਂ ਦੀ ਮੀਟਿੰਗ ਸੰਧੂ ਪੱਤੀ ਧਰਮਸ਼ਾਲਾ ਵਿੱਚ ਬਲਾਕ ਪ੍ਰਧਾਨ ਮੰਦਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ 118 ਜਨਮਦਿਨ ਨੂੰ ਸਮਰਪਿਤ ਕਰਕੇ ਹੋਈ, ਮੀਟਿੰਗ ਵਿੱਚ ਆਉਣ ਵਾਲੀਆਂ ਚੋਣਾਂ ਬਾਰੇ ਬਲਾਕ ਮੈਂਬਰਾਂ ਤੋਂ ਉਹਨਾਂ ਦੇ ਸੁਝਾਅ ਲਏ, ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਨੇ ਬਲਾਕ ਮੈਂਬਰਾਂ ਨੂੰ ਸੂਬੇ ਵਿੱਚ ਹੋ ਰਹੀਆਂ ਕਾਰਵਾਈਆਂ ਬਾਰੇ ਦੱਸਿਆ. ਜ਼ਿਲਾ ਜਰਨਲ ਸਕੱਤਰ ਸਰਾਜ ਖਾਨ ਨੇ ਮੈਂਬਰਾਂ ਨੂੰ ਦੱਸਿਆ ਕਿ 12 ਸਤੰਬਰ ਨੂੰ ਡੀਸੀ ਮੈਡਮ ਨੂੰ ਹੜ ਪੀੜਤਾਂ ਦੀ ਮਦਦ ਲਈ 51000 ਰੁਪਏ ਦਾ ਚੈੱਕ ਸੌਂਪਿਆ ਗਿਆ, ਆਖਰ ਤੇ ਬੁਲਾਰਿਆਂ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਹੀਦਾਂ ਦੀ ਸੋਚ ਤੇ ਚੱਲਣ ਲਈ ਪ੍ਰੇਰਿਆ, ਡਾਕਟਰ ਜੀਤ ਸਿੰਘ ਡਾਕਟਰ ਸੁਖਵਿੰਦਰ ਸਿੰਘ ਔਲਖ ਡਾਕਟਰ ਰਾਜ ਸਿੰਘ ਜੀਵਨ ਵਾਲਾ ਲਵਪ੍ਰੀਤ ਸਰਾਵਾਂ ਲਵਪ੍ਰੀਤ ਜੀਵਨ ਵਾਲਾ ਡਾਕਟਰ ਜਸਵਿੰਦਰ ਸਿੰਘ ਬਿੱਲੂ ਡਾਕਟਰ ਜਗਸੀਰ ਗਿੱਲ ਡਾਕਟਰ ਜਗਸੀਰ ਮੁਹੰਮਦ ਡਾਕਟਰ ਸਰੂਪ ਸਿੰਘ ਜੀ ਡਾਕਟਰ ਜਸ਼ਨਦੀਪ ਸਰਾਵਾਂ ਡਾਕਟਰ ਸੋਨੂ ਕੁਮਾਰ ਔਲਖ ਡਾਕਟਰ ਰਾਮ ਪ੍ਰੀਤਮ ਡਾਕਟਰ ਸਾਰਜੰਟ ਸਿੰਘ ਡਾਕਟਰ ਬਲਵੀਰ ਕੌਰ ਪੀਨਾ ਡਾਕਟਰ ਜਸਵੀਰ ਕੌਰ ਡਾਕਟਰ ਰਮਨਦੀਪ ਕੌਰ ਆਦਿ ਮੈਂਬਰ ਸ਼ਾਮਿਲ ਹੋਏ।