ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (295) ਜ਼ਿਲ੍ਹਾ ਫਰੀਦਕੋਟ ਦੇ ਬਲਾਕ ਬਰਗਾੜੀ ਦਾ 2 ਸਾਲਾ ਇਜਲਾਸ ਡਾ. ਸਤਨਾਮ ਸਿੰਘ ਸਿੱਧੂ ਜੀ ਦੀ ਪ੍ਰਧਾਨਗੀ ਹੇਠ ਕਮਿਊਨਟੀ ਹਾਲ ਬਰਗਾੜੀ ਵਿਖੇ ਹੋਇਆ। ਇਸ ਮੌਕੇ ਚੋਣ ਆਬਜ਼ਰਵਰ ਵਜੋਂ ਪਹੁੰਚੇ। ਜਿਲਾ ਪ੍ਰਧਾਨ ਡਾਕਟਰ ਰਛਪਾਲ ਸਿੰਘ ਸੰਧੂ, ਜਿਲਾ ਜਰਨਲ ਸਕੱਤਰ ਡਾ. ਗੁਰਤੇਜ ਸਿੰਘ ਮਚਾਕੀ ਅਤੇ ਸਟੇਟ ਮੀਤ ਪ੍ਰਧਾਨ ਡਾ. ਕਸਮੀਰ ਸਿੰਘ ਦੀ ਅਗਵਾਈ ਹੇਠ ਇਹ ਚੋਣ ਕਰਵਾਈ ਗਈ ਹਾਉਸ ਵਿੱਚ ਸਟੇਜ ਦੀ ਸਾਰੀ ਜਿੰਮੇਵਾਰੀ ਬਲਾਕ ਦੇ ਸੈਕਟਰੀ ਡਾ. ਬਲਜਿੰਦਰ ਅਰੋੜਾ ਨੇ ਨਿਭਾਈ। ਡਾ. ਸਤਨਾਮ ਸਿੰਘ ਸਿੱਧੂ ਨੇ ਮੀਟਿੰਗ ਵਿੱਚ ਆਏ ਹੋਏ ਚੋਣ ਆਬਜ਼ਰਵਰ ਅਤੇ ਡਾਕਟਰ ਸਾਥੀਆਂ ਨੂੰ ਜੀ ਆਇਆਂ ਕਿਹਾ ਤੇ ਇਜਲਾਸ ਸ਼ੁਰੂ ਕੀਤਾ, ਜਿਸ ਵਿੱਚ ਸਭ ਤੋਂ ਪਹਿਲਾਂ ਬਲਾਕ ਦੇ ਜਨਰਲ ਸਕੱਤਰ ਡਾ. ਬਲਜਿੰਦਰ ਅਰੋੜਾ ਨੇ ਸੈਕਟਰੀ ਰਿਪੋਰਟ ਪੇਸ਼ ਕੀਤੀ ਅਤੇ ਸਾਰੇ ਡਾਕਟਰ ਸਾਥੀਆਂ ਨੇ ਹੱਥ ਖੜ੍ਹੇ ਕਰਕੇ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ। ਡਾਕਟਰ ਕੁਲਵਿੰਦਰ ਸਿੰਘ ਨੇ ਕੈਸ਼ੀਅਰ ਰਿਪੋਰਟ ਪੜੀ ਤੇ ਸਾਰੇ ਡਾਕਟਰ ਸਾਥੀਆਂ ਨਾਲ ਦੋ ਸਾਲਾ ਦਾ ਲੇਖਾ ਜੋਖਾ ਸਾਂਝਾ ਕੀਤਾ। ਸਟੇਟ ਵੱਲੋਂ ਆਏ ਪਰਮਾਣ ਪੱਤਰ , ਫਲੇਕਸ ਬੋਰਡ ਅਤੇ ਆਈ ਕਾਰਡ ਡਾਕਟਰ ਸਾਥੀਆ ਨੂੰ ਵੰਡੇ ਬਾਅਦ ਵਿੱਚ ਡਾ. ਸਤਨਾਮ ਸਿੰਘ ਸਿੱਧੂ ਨੇ ਮੀਡੀਆ ਵੱਲੋਂ ਆਏ ਪੱਤਰਕਾਰ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਲਾਕ ਬਰਗਾੜੀ ਦੀ ਪੁਰਾਣੀ ਕਮੇਟੀ ਨੂੰ ਭੰਗ ਕੀਤਾ, ਅਗਲੀ ਕਾਰਵਾਈ ਚੋਣ ਪ੍ਰਕਿਰਿਆ ਜਿਲੇ ਵੱਲੋਂ ਆਏ ਆਬਜ਼ਰਵਰ ਡਾ. ਗੁਰਤੇਜ ਸਿੰਘ ਮਚਾਕੀ ਜਿਲਾ ਸਕੱਤਰ, ਡਾ. ਕਸ਼ਮੀਰ ਸਿੰਘ ਮੀਤ ਪ੍ਰਧਾਨ ਪੰਜਾਬ ਤੇ ਜਿਲਾ ਪ੍ਰਧਾਨ ਰਸ਼ਪਾਲ ਸਿੰਘ ਸੰਧੂ ਨੂੰ ਸ਼ੁਰੂ ਕਰਨ ਦੀ ਤਾਕੀਦ ਕੀਤੀ ਅਤੇ ਉਹਨਾਂ ਨੇ ਪਹਿਲਾ ਤੋਂ ਚੱਲ ਰਹੀ ਕਮੇਟੀ ਨੂੰ ਮੁੜ ਦੁਬਾਰਾ ਸਰਬਸੰਮਤੀ ਨਾਲ ਹਾਊਸ ਦੀ ਪ੍ਰਵਾਨਗੀ ਲੇ ਕੇ ਪੁਰਾਣੀ ਕਮੇਟੀ ਨੂੰ ਬਹਾਲ ਕੀਤਾ, ਜਿਸ ਵਿੱਚ ਬਲਾਕ ਬਰਗਾੜੀ ਦੇ ਨਵ ਨਿਯੁਕਤ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਡਾ. ਕੁਲਵਿੰਦਰ ਸਿੰਘ ਢਿੱਲੋਂ ਨੂੰ ਖਜ਼ਾਨਚੀ, ਡਾ. ਬਲਜਿੰਦਰ ਅਰੋੜਾ ਨੂੰ ਬਲਾਕ ਦੇ ਸੈਕਟਰੀ, ਚੈਅਰਮੈਨ ਡਾ ਜਸਵੀਰ ਸਿੰਘ ਸਿਵੀਆਂ, ਸੀਨੀਅਰ ਮੀਤ ਪ੍ਰਧਾਨ ਡਾ. ਸੁਖਦੇਵ ਸਿੰਘ ਬਹਿਬਲ ਕਲਾਂ, ਮੀਤ ਪ੍ਰਧਾਨ ਡਾ. ਇਕਬਾਲ ਕੌਰ ਸਿਵੀਆ, ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਨਿਆਮੀਵਾਲਾ, ਮੀਤ ਪ੍ਰਧਾਨ ਡਾ. ਵਰਿੰਦਰ ਸਿੰਘ ਰਣ ਸਿੰਘ ਵਾਲਾ, ਮੀਤ ਪ੍ਰਧਾਨ ਡਾ. ਸਰੂਪ ਖ਼ਾਨ, ਮੀਤ ਪ੍ਰਧਾਨ ਡਾ ਹਸਨਦੀਪ ਸੋਨਾ ਬੁਰਜ਼, ਸਹਾਇਕ ਸੈਕਟਰੀ ਡਾ. ਜਪਰਾਜ ਸਿੰਘ, ਸਹਾਇਕ ਕੈਸ਼ੀਅਰ ਡਾ. ਰਵੀ ਸਿੰਘ, ਪ੍ਰੈਸ ਸਕੱਤਰ ਡਾ. ਵੀਰਪਾਲ ਗੋਦਾਰਾ, ਸਲਾਹਕਾਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਸਲਾਹਕਾਰ ਡਾ ਕੁਲਵਿੰਦਰ ਸਿੰਘ ਲੈਬ ਵਾਲੇ, ਸਲਾਹਕਾਰ ਡਾ ਭੁਪਿੰਦਰ ਸਿੰਘ ਗੁਰੂਸਰ, ਸਲਾਹਕਾਰ ਡਾ. ਮੇਹਰ ਅਲੀ ਬੁਰਜ਼, ਆਰਗਨਾਈਜਰ ਸੈਕਟਰੀ ਡਾ. ਗੁਰਪਿਆਰ ਸਿੰਘ ਰਾਜੂ ਨਿਆਮੀਵਾਲਾ, ਜਥੇਬੰਦਕ ਸਕੱਤਰ ਡਾ. ਸੂਬੇ ਸਿੰਘ, ਸ਼ੋਸ਼ਲ ਮੀਡੀਆ ਇੰਚਾਰਜ ਡਾ. ਰਾਜ ਕੁਮਾਰ ਰਾਜੂ ਬਰਗਾੜੀ, ਸ਼ੋਸ਼ਲ ਮੀਡੀਆ ਸਹਾਇਕ ਡਾ ਪ੍ਰਗਟ ਸਿੰਘ, ਡੈਲੀਗੇਟ ਡਾ. ਜਗਦੇਵ ਸਿੰਘ ਚਹਿਲ ਬਰਗਾੜੀ, ਡੇਲੀਗੇਟ ਡਾ. ਬਲਵਿੰਦਰ ਸਿੰਘ ਬਹਿਬਲ ਕਲਾਂ, ਡੇਲੀਗੇਟ ਡਾ. ਗੁਰਦੀਪ ਸਿੰਘ ਬਰਾੜ ਬਰਗਾੜੀ, ਡੇਲੀਗੇਟ ਡਾ. ਸੰਦੀਕ ਮੁਹੰਮਦ ਬੁਰਜ਼, ਡੇਲੀਗੇਟ ਡਾ. ਜਸਵੀਰ ਸਿੰਘ ਰਣ ਸਿੰਘ ਵਾਲਾ, ਵਲੰਟੀਅਰ ਡਾ. ਕੁਲਵਿੰਦਰ ਸਿੰਘ ਕੁਲਦੀਪ ਬਰਗਾੜੀ ਵਲੰਟੀਅਰ ਡਾ. ਦਰਸ਼ਨ ਸਿੰਘ ਝੋਟੀਵਾਲਾ ਬਰਗਾੜੀ ਅਤੇ ਵਲੰਟੀਅਰ ਡਾ. ਸੰਜੀਵ ਕੁਮਾਰ ਬਿੱਟੂ, ਡਾ. ਬਲਜੀਤ ਸਿੰਘ ਬਰਗਾੜੀ ਨੂੰ ਅਹੁਦੇ ਦੇ ਕੇ ਸਨਮਾਨ ਦਿੱਤਾ। ਇਸ ਮੌਕੇ ਡਾ. ਅਵਤਾਰ ਸਿੰਘ, ਡਾ. ਬਲਵੰਤ ਸਿੰਘ, ਡਾ. ਹਰਪਾਲ ਸਿੰਘ, ਡਾ. ਹਰਮੰਦਰ ਸਿੰਘ ਬਿੱਟੂ, ਡਾ. ਕੁਲਵਿੰਦਰ ਸਿੰਘ ਲੈਬ, ਡਾ. ਕੁਲਵਿੰਦਰ ਸਿੰਘ ਬਹਿਬਲ ਕਲਾਂ, ਡਾ. ਬਲਵਿੰਦਰ ਸਿੰਘ ਬੁਰਜ, ਡਾ. ਜਸਪ੍ਰੀਤ ਸਿੰਘ ਭੁੱਲਰ, ਡਾ. ਲਖਵਿੰਦਰ ਸਿੰਘ ਬਰਾੜ, ਡਾ. ਸੰਤੋਸ਼ ਕੁਮਾਰ, ਡਾ. ਜਸਨਦੀਪ ਕੁਮਾਰ, ਡਾ. ਰਣਜੀਤ ਸਿੰਘ, ਡਾ. ਕਿਰਨਪ੍ਰੀਤ, ਡਾ. ਧਰਮਿੰਦਰ, ਡਾ. ਗੁਰਪਿੰਦਰ ਸਿੰਘ, ਡਾ. ਸੰਨੀ ਸਿੰਘ, ਡਾਕ. ਸੁਖਦੇਵ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਮਨਿੰਦਰ ਸਿੰਘ, ਡਾ. ਪੂਜਾ ਰਾਣੀ, ਡਾ. ਅਮਨਦੀਪ ਕੌਰ, ਡਾ. ਹਰਮਨਦੀਪ ਕੌਰ ਆਦਿ ਡਾਕਟਰ ਸਾਥੀ ਵੀ ਹਾਜਰ ਸਨ।

