ਮੋਹਾਲੀ ਵਾਕ ‘ਚ ਖੁੱਲਿਆ ‘ਡੀ ਮਾਰਟ’ ਸਟੋਰ
ਚੰਡੀਗੜ੍ਹ, 01 ਅਪ੍ਰੈਲ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਚੰਡੀਗੜ੍ਹ ਦੇ ਨਾਲ ਸੈਕਟਰ 62 ਮੋਹਾਲੀ ਵਿੱਚ ਉੱਸਰੇ ‘ਮੋਹਾਲੀ ਵਾਕ’ ਮਾਲ ‘ਚ ਅੱਜ ਡੀ ਮਾਰਟ ਸਟੋਰ ਦਾ ਉਦਘਾਟਨ ਹੋਇਆ। ਪੀ ਪੀ ਬਿਲਡਵੈੱਲ ਦੇ ਅਵਿਨਾਸ਼ ਪੂਰੀ ਨੇ ਇਸ ਮੌਕੇ ਦੱਸਿਆ ਕਿ ‘ਮੋਹਾਲੀ ਵਾਕ’ ਟਰਾਈ ਸਿਟੀ ਦੇ ਨਿਵਾਸੀਆਂ ਲਈ ਪਸੰਦੀਦਾ ਮਾਲ ਬਣ ਚੁੱਕਾ ਹੈ। ਨਾਮੀ ਬਰਾਂਡ ਕੇਐਫਸੀ ਬਰਗਰ ਕਿੰਗ, ਹਲਦੀ ਰਾਮ, ਸ਼ਾਪਰ ਸਟੌਪ ਤੇ ਐਡੀਦਾਸ ਦੇ ਨਾਲ ਨਾਲ ਅੱਜ ਪਹਿਲਾ ‘ਡੀ ਮਾਰਟ’ ਸਟੋਰ ਵੀ ਖਰੀਦਦਾਰੀ ਲਈ ਖੁੱਲ ਗਿਆ ਹੈ। ਉਹਨਾਂ ਦੱਸਿਆ ਕਿ ਟਰਾਈ ਸਿਟੀ ਵਿੱਚ ਨਗਰ ਨਿਵਾਸੀਆਂ ਲਈ ਬਹੁਗਿਣਤੀ ਸ਼ੋਅਰੂਮ ਤਾਂ ਹਨ ਪਰ ਕਾਰੋਬਾਰ, ਮਨੋਰੰਜਨ ਅਤੇ ਖਰੀਦਦਾਰੀ ਵਾਲੀ ਸਾਡੇ ਦਿੱਲੀ ਵਾਲੇ ‘ਵੇਗਾਜ਼ ਮਾਲ’ ਵਰਗੀ ਅਸਲੀ ਮਾਲ ਦੀ ਫੀਲਿੰਗ ਹੁਣ ਇੱਥੇ ‘ਮੋਹਾਲੀ ਵਾਕ’ ਵਿੱਚ ਹੀ ਮਿਲੇਗੀ।
‘ਡੀ ਮਾਰਟ’ ਦੇ ਮੈਨੇਜਰ ਵਿਵੇਕ ਕੁਮਾਰ ਗੋਸਵਾਮੀ ਨੇ ਦੱਸਿਆ ਕਿ ਸਾਡੀ ਇੱਕ ਛੱਤ ਦੇ ਹੇਠਾਂ ਖਰੀਦਦਾਰਾਂ ਨੂੰ ਮਿਆਰੀ ਚੀਜਾਂ ਵਸਤਾਂ ਕਫਾਇਤੀ ਦਰਾਂ ‘ਤੇ ਪੇਸ਼ ਕੀਤੀਆਂ ਜਾਣਗੀਆਂ। ਟਰਾਈ ਸਿਟੀ ਵਿੱਚ ਇਹ ਚੌਥਾ ਸਟੋਰ ਹੈ ਜਿੱਥੇ ਗਾਹਕਾਂ ਲਈ ਹੋਰ ਸੁਵਿਧਾਵਾਂ ਦੇ ਨਾਲ ਕਾਰ ਪਾਰਕਿੰਗ ਦੀ ਸਹੂਲਤ ਵੀ ਮੁਫ਼ਤ ਹੋਏਗੀ।
ਫੋਟੋ: ਜਾਣਕਾਰੀ ਦਿੰਦੇ ਮਿਸਟਰ ਪੁਰੀ ਤੇ ਗੋਸਵਾਮੀ (ਚੌਹਾਨ)
