ਨਾਭਾ 19 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਨਾਭਾ ਦੀ ਇੱਕ
ਹੰਗਾਮੀ ਮੀਟਿੰਗ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਦੀ
ਲਾਇਬ੍ਰੇਰੀ ਵਿਖੇ ਹੋਈ । ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ
ਵਿਟਾਂਦਰਾ ਕੀਤਾ ਗਿਆ ।ਪੈਨਸ਼ਨਰਾਂ ਦੇ ਬਕਾਏ ਅਤੇ ਲੀਵ ਇਨਕੈਸ਼ਮੈਂਟ ਦੇ ਬਕਾਏ ਸਮੇਂ
ਸਿਰ ਨਾ ਦੇਣ ਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਗਈ । ਮੀਟਿੰਗ ਵਿੱਚ
01 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਜ਼ ਨੂੰ 2.59 ਦਾ ਗੁਣਾਂਕ ਦੇਣ
ਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ।ਪੈਨਸ਼ਨਰਾਂ ਦੇ ਮੈਡੀਕਲ ਬਿਲਾਂ ਨੂੰ ਪਹਿਲ
ਦੇ ਆਧਾਰ ਉੱਪਰ ਬਜ਼ਟ ਅਲਾਟ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ ।ਸ੍ਰ. ਪਰਮਜੀਤ ਸਿੰਘ ਸੋਢੀ
(ਪ੍ਰਧਾਨ) ਨੇ ਐਸੋਸ਼ੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ
ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਐਸੋਸ਼ੀਏਸ਼ਨ ਨਾਲ ਵੱਧ ਤੋਂ ਵੱਧ ਪੈਨਸ਼ਨਰਾਂ ਨੂੰ ਜੁੜਨ
ਦੀ ਅਪੀਲ ਕੀਤੀ ।ਉਨ੍ਹਾਂ ਨੇ ਕਈ ਅਹਿਮ ਨਵੀਆਂ ਜਾਣਕਾਰੀਆਂ ਮੈਂਬਰਾਂ ਨਾਲ ਸਾਂਝੀਆਂ
ਕੀਤੀਆਂ । ਮੀਟਿੰਗ ਵਿੱਚ ਗੁਰਬਚਨ ਸਿੰਘ , ਪਸ਼ੌਰਾ ਸਿੰਘ ਧਾਲੀਵਾਲ , ਭਜਨ ਸਿੰਘ ਖਹਿਰਾ ,
ਅਮਰੀਕ ਸਿੰਘ ਮਾਸਟਰ , ਨਿਰਮਲ ਸਿੰਘ ਇੰਸਪੈਕਟਰ , ਮੇਜਰ ਸਿੰਘ , ਰਵਿੰਦਰ ਸਿੰਘ ਢੀਂਡਸਾ ,
ਦਰਸ਼ਨ ਸਿੰਘ ਮੋਹਲਗਵਾਰਾ, ਲਛਮਣ ਦਾਸ ਵਰਮਾ , ਸੰਢੋਰੀਆ ਖਾਂ ,ਲਾਲ ਚੰਦ , ਪੂਰਨ ਚੰਦ ,
ਸਤੀਸ਼ ਕੁਮਾਰ , ਡੀ.ਸੀ. ਮੁਖੇਜ਼ਾ , ਸ੍ਰੀਮਤੀ ਬਿਮਲਾ ਪੁਰੀ , ਧਰਮਪਾਲ ਸਾਸ਼ਤਰੀ ਅਤੇ ਹੋਰ ਬਹੁਤ
ਸਾਰੇ ਪੈਨਸ਼ਨਰ ਸ਼ਾਮਿਲ ਸਨ ।ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਗਲੀ ਤਿਮਾਹੀ
ਮੀਟਿੰਗ 08 ਜੂਨ 2025 ਨੂੰ ਸਵੇਰੇ 11 ਵਜੇ ਸੀਨੀਅਰ ਸਿਟੀਜ਼ਨ ਸੰਸਥਾ ਦੇ ਹਾਲ ਵਿੱਚ ਹੋਵੇਗੀ