
ਕੋਟਕਪੂਰਾ, 9 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਕਾਲਜ ਪ੍ਰਿੰਸੀਪਲ ਡਾ. ਪੂਜਾ ਭੱਲਾ ਦੀ ਅਗਵਾਈ ਹੇਠ 44ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ (ਰਿਟਾ. ਪ੍ਰਿੰਸੀਪਲ) ਅਤੇ ਉਹਨਾਂ ਦੀ ਧਰਮ ਪਤਨੀ ਬਿੰਦਰ ਕੌਰ (ਰਿਟਾ. ਲੈਕਚਰਾਰ) ਵੱਲੋਂ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਪੂਜਾ ਭੱਲਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਰਸਮੀ ਤੌਰ ’ਤੇ ’ਜੀ ਆਇਆਂ’ ਕਹਿੰਦੇ ਹੋਏ ਕਿਹਾ ਕਿ ਇੱਕ ਨਰੋਏ ਸਮਾਜ ਦੀ ਸਿਰਜਣਾ ਵਿੱਚ ਖੇਡਾਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ। ਇਸ ਮੌਕੇ ’ਤੇ ਉਹਨਾਂ ਨੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਖੇਡਾਂ ਦੀ ਪ੍ਰਮੁੱਖ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਮੁੱਖ ਮਹਿਮਾਨ ਡਾ.ਸੁਰਜੀਤ ਸਿੰਘ ਜੀ ਨੇ 44ਵੇਂ ਸਾਲਾਨਾ ਖੇਡ ਸਮਾਰੋਹ ਦਾ ਝੰਡਾ ਲਹਿਰਾ ਕੇ ਰਸਮੀ ਉਦਘਾਟਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਸੁਚੱਜੀ ਸ਼ਖਸ਼ੀਅਤ ਦੇ ਨਿਰਮਾਣ ਅਤੇ ਵਿਕਾਸ ਲਈ ਖੇਡਾਂ ਨਾਲ ਜੁੜਨਾ ਬਹੁਤ ਜਰੂਰੀ ਹੈ, ਇਸ ਸ਼ਾਨਦਾਰ ਖੇਡ ਸਮਾਰੋਹ ਦੇ ਆਯੋਜਨ ਲਈ ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਪੂਜਾ ਭੱਲਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਸਤਿਨਾਮ ਸਿੰਘ ਨੂੰ ਵਧਾਈ ਦਿੱਤੀ। ਇਸ ਖੇਡ ਸਮਾਰੋਹ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 1500 ਮੀਟਰ ਦੌੜ, ਲੰਬੀ ਛਾਲ, ਗੋਲਾ ਸੁੱਟਣ, ਨਿੰਬੂ ਰੇਸ ਅਤੇ ਮਟਕਾ ਰੇਸ ਆਦਿ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਸਾਰੇ ਵੱਖ-ਵੱਖ ਮੁਕਾਬਲਿਆਂ ਵਿੱਚੋਂ ਮੈਰਿਟ ਦੇ ਆਧਾਰ ’ਤੇ ਲੜਕਿਆਂ ਵਿੱਚੋਂ ਬੀ.ਏ. ਭਾਗ ਪਹਿਲਾ ਦਾ ਵਿਦਿਆਰਥੀ ਸਾਗਰ ਥਾਪਾ ਅਤੇ ਲੜਕੀਆਂ ਵਿੱਚੋਂ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਇੰਦਰਜੀਤ ਕੌਰ ਨੂੰ ਬੈਸਟ ਅਥਲੀਟ ਚੁਣਿਆ ਗਿਆ। ਇਹਨਾਂ ਸਾਰੇ ਮੁਕਾਬਲਿਆਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਡਾ. ਸੁਰਜੀਤ ਸਿੰਘ ਨੇ ਬਦਾਮ ਅਤੇ ਦੇਸੀ ਘਿਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਡਾ. ਹਰੀਸ਼ ਕੁਮਾਰ ਸ਼ਰਮਾ, ਡਾ. ਰਾਜੇਸ਼ ਮੋਹਨ (ਪ੍ਰਿੰਸੀਪਲ, ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਫਰੀਦਕੋਟ), ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ.ਦਰਸ਼ਨ ਸਿੰਘ ਸੰਧੂ (ਰਿਟਾ.), ਪ੍ਰੋ. ਹਰਬੰਸ ਸਿੰਘ ਪਦਮ (ਰਿਟਾ.), ਪ੍ਰੋ. ਜਸਪਾਲ ਸਿੰਘ ਵੜੈਚ (ਰਿਟਾ.) ਪ੍ਰੋ. ਰੌਸ਼ਨ ਲਾਲ (ਰਿਟਾ.) ਸ੍ਰੀ ਖਰੈਤੀ ਲਾਲ ,ਸ. ਨਿਸ਼ਾਨ ਸਿੰਘ (ਪੀ.ਟੀ.ਆਈ), ਸ. ਲਾਲੀ ਲਾਇਲਪੁਰੀ, ਸ. ਬਲਵਿੰਦਰ ਸਿੰਘ ਘੈਂਟ, ਸ. ਜਲੌਰ ਸਿੰਘ, ਸ. ਗੁਰਸੇਵਕ ਸਿੰਘ ਸੇਵੀ, ਸ. ਜਸਕਰਨ ਸਿੰਘ, ਸ. ਬਿੰਦਰ ਸਿੰਘ, ਸ. ਹਰਦੀਪ ਸਿੰਘ ਫਿੱਡੂ, ਸ. ਜਸਵੰਤ ਸਿੰਘ, ਸ. ਮਨਪ੍ਰੀਤ ਮਾਣੂ, ਸ. ਕੇਵਲ ਸਿੰਘ ਪੱਪੂ, ਸ੍ਰੀ ਭੋਲਾ ਭਲਵਾਨ, ਸ. ਹਰਬੰਸ ਸਿੰਘ ਬੰਸਾ, ਸ. ਗੁਰਿੰਦਰ ਸਿੰਘ, ਸ. ਰਾਜਦਵਿੰਦਰ ਸਿੰਘ, ਪ੍ਰੋ.ਅਦਿਤਿਆ ਮਹਿਤਾ ਅਤੇ ਸ੍ਰੀ ਭਗਵਾਨ ਦਾਸ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ’ਤੇ ਵਿਦਿਆਰਥੀਆਂ ਦੀ ਭਲਾਈ ਲਈ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਵੱਲੋਂ 5000 ਰੁਪਏ ਅਤੇ ਸਰਦਾਰ ਗੁਰਸੇਵਕ ਸਿੰਘ ਸੇਵੀ ਵੱਲੋਂ 3100 ਰੁਪਏ ਦੀ ਰਾਸ਼ੀ ਦਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਕਾਲਜ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਗਿਆ। ਅਖੀਰ ਵਿੱਚ ਪ੍ਰੋ. ਸਤਨਾਮ ਸਿੰਘ (ਮੁਖੀ ਸਰੀਰਕ ਸਿੱਖਿਆ ਵਿਭਾਗ) ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਅਤੇ ਇਸ ਖੇਡ ਸਮਾਰੋਹ ਨੂੰ ਸਫਲਤਾ ਪੂਰਵਕ ਸੰਪੰਨ ਕਰਨ ਲਈ ਵਡਮੁੱਲੇ ਯੋਗਦਾਨ ਹੇਤੂ ਕਾਲਜ ਦੇ ਸਮੂਹ ਸਟਾਫ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਕਾਲਜ ਦਾ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

