ਫਰੀਦਕੋਟ, 24 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਪਬਲਿਕ ਸਕੂਲ ਫਰੀਦਕੋਟ ਦੇ ਖੂਬਸੂਰਤ ਵੀ.ਐੱਮ. ਖੇਡ ਸਟੇਡੀਅਮ ਵਿੱਚ 21 ਅਪ੍ਰੈਲ ਤੋ 24 ਅਪ੍ਰੈਲ ਤੱਕ ਚਾਰ ਰੋਜ਼ਾ ਅੰਤਰ-ਸਦਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਬੱਚਿਆਂ ਦਾ ਸਰਵਪੱਖੀ ਸਖਸ਼ੀਅਤ ਦੇ ਵਿਕਾਸ ਕਰਨ ਅਤੇ ਨਸ਼ੇ ਵਿਰੁੱਧ ਯੁੱਧ ਮੁਹਿੰਮ ਹਿੱਤ ਸਕੂਲ ਦੇ ਵਾਇਸ ਪ੍ਰਿੰਸੀਪਲ ਮੈਡਮ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਸਾਹਿਬਾਨ ਦੀ ਯੋਗ ਅਗਵਾਈ ਸਦਕਾ ਇਹ ਅੰਤਰ ਸਦਨ ਫੁੱਟਬਾਲ ਟੂਰਨਾਮੈਂਟ ਬੇਹੱਦ ਕਾਮਯਾਬ ਰਿਹਾ। ਇਸ ਫੁੱਟਬਾਲ ਟੂਰਨਾਮੈਂਟ ਵਿੱਚ ਚਾਰ ਸਦਨ ਦੇ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲੈਂਦੇ ਹੋਏ ਆਪਣੀ ਖੇਡ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਦੌਰਾਨ ਅੰਡਰ-14 ਮੁੰਡਿਆਂ ਦੀ ਟੀਮ ਵਿਚ ਕ੍ਰਮਵਾਰ ਪਹਿਲਾ ਸਥਾਨ- ਸਤਲੁਜ ਸਦਨ, ਦੂਸਰਾ ਸਥਾਨ -ਚਨਾਬ ਅਤੇ ਤੀਸਰਾ ਸਥਾਨ- ਬਿਆਸ ਸਦਨ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਟੀਮ (ਮੁੰਡੇ) ਦੇ ਅੰਤਰਗਤ ਚਨਾਬ ਸਦਨ ਨੇ ਪਹਿਲਾ ਸਥਾਨ ਉੱਤੇ ਜਿੱਤ ਦਰਜ ਕਰਵਾਈ ਅਤੇ ਦੂਸਰਾ ਸਥਾਨ ਉੱਤੇ ਸਤਲੁਜ ਸਦਨ ਤੇ ਤੀਸਰਾ ਸਥਾਨ ਤੇ ਬਿਆਸ ਸਦਨ ਨੇ ਜਿੱਤ ਦਰਜ ਕਰਵਾ ਕੇ ਖੂਬ ਨਾਮਣਾ ਖੱਟਿਆ। ਇਸ ਤੋਂ ਇਲਾਵਾਂ ਅੰਡਰ-19 (ਮੁੰਡੇ) ਟੀਮ ਅਧੀਨ ਪਹਿਲਾ ਸਥਾਨ ਹਾਸਲ ਕਰਨ ਵਾਲੀ ਰਾਵੀ ਸਦਨ ਦੀ ਟੀਮ ਰਹੀ ਤੇ ਨਾਲ ਹੀ ਦੂਸਰਾ ਸਥਾਨ ਬਿਆਸ ਸਦਨ ਤੇ ਤੀਜਾ ਸਥਾਨ ਸਤਲੁਜ ਸਦਨ ਦੀ ਟੀਮ ਨੇ ਹਾਸਲ ਕਰਕੇ ਇਸ ਫੁੱਟਬਾਲ ਟੂਰਨਾਮੈਂਟ ਨੂੰ ਯਾਦਗਾਰੀ ਬਣਾਇਆ। ਸਕੂਲ ਪ੍ਰਿੰਸੀਪਲ ਵੱਲੋਂ ਸਪੋਰਟਸ ਵਿਭਾਗ ਦੇ ਅਜਿਹੇ ਖੇਡ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਦੌਰਾਨ ਸਕੂਲ ਪ੍ਰਿੰਸੀਪਲ ਅਤੇ ਬਾਬਾ ਫ਼ਰੀਦ ਸੰਸਥਾ ਦੇ ਉੱਚ ਅਧਿਕਾਰੀਆਂ ਵਲੋ ਜੇਤੂ ਟੀਮਾ ਦੇ ਖਿਡਾਰੀ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਨ ਹਿੱਤ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਵਲੋ ਉਹਨਾਂ ਦੀ ਖੇਡ ਭਾਵਨਾ ਤੋ ਪ੍ਰਭਾਵਿਤ ਹੋ ਕੇ ਭਵਿੱਖ ਵਿਚ ਹੋਰ ਵੀ ਅਜਿਹੇ ਖੇਡ ਟੂਰਨਾਮੈਂਟ ਕਰਵਾਏ ਜਾਣ ਦੀ ਹੱਲਾਸ਼ੇਰੀ ਦਿੱਤੀ।