ਕੋਟਕਪੂਰਾ, 26 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐੱਨ.ਐੱਮ.ਐੱਸ. ਯੂਨਿਟ ਦੇ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ ਦੇ ਸਹਿਯੋਗ ਨਾਲ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅੁਨਸਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਕੂਲੀ ਵਿਦਿਆਰਥੀਆਂ ਵਲੋਂ ਰੈਲੀ ਸਕੂਲ ਪ੍ਰਬੰਧਕ ਹਾਕਮ ਸਿੰਘ ਬਰਾੜ, ਪ੍ਰਿੰਸੀਪਲ ਸੰਦੀਪ ਕੁਮਾਰ, ਮੈਨੇਜਰ-ਸਕੱਤਰ ਹਰਵਿੰਦਰ ਸਿੰਘ ਬਰਾੜ, ਪਰਦੀਪ ਕੁਮਾਰ ਮੁਖੀ ਸਾਇੰਸ ਡਿਪਾਰਟਮੈਂਟ, ਕੋਆਰਡੀਨੇਟਰ ਮੈਡਮ ਨਵਪ੍ਰੀਤ ਕੌਰ, ਸੁਖਵੀਰ ਕੌਰ, ਅਮਨਦੀਪ ਕੌਰ ਅਤੇ ਮਨਦੀਪ ਕੌਰ ਅਗਵਾਈ ਵਿੱਚ ਕੱਢੀ ਗਈ। ਇਹ ਰੈਲੀ ਸਕੂਲ ਤੋਂ ਬੱਸ ਸਟੈਂਡ ਅਤੇ ਫਿਰਨੀ ਰਾਹੀਂ ਹੁੰਦੀ ਹੋਈ ਵਾਪਸ ਸਕੂਲ ਆਈ। ਇਸ ਰੈਲੀ ਦੀ ਸਹਾਇਤਾ ਨਾਲ ਸਕੂਲ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਕਤ ਰੈਲੀ ਲਈ ਵਿਦਿਆਰਥੀਆਂ ਨੇ ਐਂਟੀ ਡਰੱਗ ਚਾਰਟ, ਸਲੋਗਨ ਬਣਾਏ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੁਚੱਜੇ ਢੰਗ ਨਾਲ ਜੀਵਨ ਜਿਉਣ ਬਾਰੇ ਪੇ੍ਰਰਿਤ ਕੀਤਾ।
