ਬਠਿੰਡਾ, 11 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਯੂਥ ਵੀਰਾਂਗਨਾਂਏ (ਰਜਿ.), ਇਕਾਈ ਬਠਿੰਡਾ ਵੱਲੋਂ ਲੜਕੀਆਂ ਨੂੰ ਆਰਥਿਕ ਪੱਖੋਂ ਆਤਮ-ਨਿਰਭਰ ਬਨਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਬਠਿੰਡਾ ਵਿਖੇ ਸਿਲਾਈ ਸਿਖਲਾਈ ਸੈਂਟਰਾਂ ਤੋਂ ਬਾਅਦ ਨਿਊ ਇਮੇਜ ਬਿਊਟੀ ਸੈਲੂਨ, ਮੇਨ ਰੋਡ, ਪਰਸ ਰਾਮ ਨਗਰ ਅਤੇ ਗਲੀ ਨੰ.33, ਸੁਰਖਪੀਰ ਰੋਡ ਵਿਖੇ ਯੂਥ ਵਲੰਟੀਅਰ ਸੁਖਵੀਰ ਕੌਰ ਦੇ ਯਤਨਾਂ ਸਦਕਾ ਮੁਫ਼ਤ ‘ਬਿਊਟੀ ਪਾਰਲਰ ਸਿਖਲਾਈ’ ਦੀ ਸ਼ੁਰੂਆਤ ਕੀਤੀ ਗਈ ਹੈ। ਇਨਾਂ ਸੈਂਟਰਾਂ ’ਚ ਲਗਭਗ 15-15 ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਯੂਥ ਵਲੰਟੀਅਰ ਅਨੂ ਨੇ ਸਿਖਲਾਈ ਹਾਸਿਲ ਕਰਨ ਵਾਲੀਆਂ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮੇਂ ਸਿਰ ਸੈਂਟਰ ਵਿਚ ਪਹੁੰਚ ਕੇ ਸਿਖਲਾਈ ਦੀ ਕਲਾਸ ਲਗਾਉਣ ਤਾਂ ਕਿ ਉਹ ਟ੍ਰੇਨਿੰਗ ਲੈ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਸਿਖਲਾਈ ਦੀਆਂ ਕਲਾਸਾਂ ਆਨਲਾਈਨ ਲਗਾਈਆਂ ਜਾਣਗੀਆਂ ਪ੍ਰੰਤੂ ਪ੍ਰੈਕਟੀਕਲ ਟੇ੍ਰਨਿੰਗ ਕਨੂਪਿ੍ਰਆ ਅਤੇ ਸਿਮਰਨ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਏਰੀਆ ਇਕਾਈ ਮੈਂਬਰ ਪ੍ਰੇਮ ਅਤੇ ਸ਼ਸ਼ੀ ਨੇ ਸਿਖਲਾਈ ਹਾਸਿਲ ਕਰਨ ਦੀਆਂ ਇੱਛੁਕ ਬੇਰੁਜਗਾਰ ਲੜਕੀਆਂ ਨੂੰ ਉਨਾਂ ਨਾਲ ਸੰਪਰਕ ਕਰਕੇ ਇਹ ਹੁਨਰ ਹਾਸਲ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਯੂਥ ਵਲੰਟੀਅਰਾਂ ਨੀਤੂ, ਸੋਨੀ, ਸੁਨੀਤਾ, ਡੈਲਿਸ਼ਾ, ਸਿਮਰਨ ਅਤੇ ਹੋਰ ਵਲੰਟੀਅਰਾਂ ਹਾਜਰ ਸਨ।

