
ਸੰਗਰੂਰ 01 ਅਪ੍ਰੈਲ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਲੈਕਚਰਾਰ ਨਾਇਬ ਸਿੰਘ ਰਟੋਲਾਂ ਦੀ ਸੇਵਾ ਮੁਕਤੀ ਪਾਰਟੀ ਸਮੇਂ ਵੱਖ ਵਖ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ । ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਸਟਰ ਨਾਇਬ ਸਿੰਘ ਰਟੋਲਾਂ ਨੇ ਹੁਣ ਤੱਕ ਵਿਅਕਤੀਗਤ ਤੌਰ ਤੇ ਨਹੀਂ ਇੱਕ ਸੰਸਥਾ ਦੇ ਤੌਰ ਤੇ ਕੰਮ ਕੀਤਾ ਹੈ। ਉਹ ਸਿੱਖਿਆ ਦੇ ਖੇਤਰ ਤੋਂ ਇਲਾਵਾ ਹੋਰ ਬਹੁਤ ਸਾਰੇ ਖੇਤਰਾਂ ਦੇ ਵਿੱਚ ਸਮਾਜ ਨੂੰ ਸੁਧਾਰਨ ਲਈ ਅਤੇ ਲੋਕਾਂ ਨੂੰ ਵਿਗਿਆਨਿਕ ਚੇਤਨਾ ਨਾਲ ਜੋੜਨ ਲਈ ਤਤਪਰ ਰਹੇ ਹਨ। ਜਿੱਥੇ ਉਹ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸਿਰ ਕੱਢ ਆਗੂ ਰਹੇ ਉੱਥੇ ਹੀ ਉਹ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੀ ਵੱਡੇ ਕਾਰਕੁੰਨ ਦੇ ਤੌਰ ਤੇ ਕੰਮ ਕਰ ਰਹੇ ਰਹੇ ਹਨ। ਡੀਟੀਐਫ ਦੇ ਸੂਬਾ ਆਗੂ ਬਲਬੀਰ ਚੰਦ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਪ੍ਰਧਾਨ ਮਾਸਟਰ ਰਜਿੰਦਰ ਭਦੌੜ, ਆਈਡੀਪੀ ਦੇ ਸੂਬਾ ਆਗੂ ਕਰਨੈਲ ਸਿੰਘ ਜਖੇਪਲ ਨੇ ਨੇ ਮਾਸਟਰ ਨਾਇਬ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਾਇਬ ਸਿੰਘ ਨੇ ਅਧਿਆਪਨ ਤੇ ਨਾਲ ਨਾਲ ਕਈ ਜਥੇਬੰਦੀਆਂ ਵਿੱਚ ਕੰਮ ਕਰਦੇ ਹੋਏ ਅਤੇ ਤਰਕਸ਼ੀਲ ਸੁਸਾਇਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਣ ਕਰਕੇ ਲੋਕਾਂ ਦੇ ਨਾਲ ਹਮੇਸ਼ਾ ਹੀ ਹਰ ਮੁਸ਼ਕਲ ਦੇ ਸਮੇਂ ਉਹਨਾਂ ਦੇ ਨਾਲ ਖੜ ਕੇ ਕੰਮ ਕਰਦੇ ਰਹੇ। ਇਸ ਤੋਂ ਇਲਾਵਾ ਉਹ ਇੱਕ ਚੰਗੇ ਸਾਹਿਤਕਾਰ ਵੀ ਹਨ ਜਿਸ ਕਰਕੇ ਉਹ ਲੰਮੇ ਸਮੇਂ ਤੋਂ ਦਿੜਬਾ ਦੀ ਸਾਹਿਤ ਸਭਾ ਦੇ ਸਰਗਰਮ ਅਹੁਦੇਦਾਰ ਹੋਣ ਦੇ ਨਾਤੇ ਪਿੰਡਾਂ ਵਿੱਚ ਸਾਹਿਤਕ ਸਰਗਰਮੀਆਂ ਲਈ ਸਰਗਰਮ ਹਨ। ਇੱਕ ਛੋਟੇ ਜਿਹੇ ਪਿੰਡ ਭੂਤਗੜ੍ਹ ਤੋਂ ਸ਼ੁਰੂ ਹੋ ਕੇ ਐਮਏ ਤੱਕ ਦੀ ਪੜ੍ਹਾਈ ਕਰਕੇ ਮਅਧਿਆਪਨ ਦੇ ਕਿੱਤੇ ਵਿੱਚ ਆ ਜਾਣਾ ਅਤੇ ਉਸ ਨਾਲ ਇਨਸਾਫ ਵੀ ਕਰਨਾ ਅਤੇ ਲੋਕਾਂ ਲਈ ਹਮੇਸ਼ਾ ਸੇਧ ਦਿੰਦੇ ਰਹਿਣ ਦਾ ਕੰਮ ਉਹਨਾਂ ਦਾ ਅਜੇ ਵੀ ਜਾਰੀ ਹੈ। ਇਸ ਮੌਕੇ ਸਾਹਿਤ ਤੇ ਸੱਭਿਆਚਾਰ ਮੰਚ ਦਿੜਬਾ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ, ਸਤਨਾਮ ਸਿੰਘ ਹਾਮਝੇੜੀ, ਰਾਮਫਲ ਰਾਜਲਹੇੜੀ, ਮਾਸਟਰ ਪਰਮ ਵੇਦ ਤਰਕਸ਼ੀਲ ਆਗੂ, ਦੇਸ਼ ਰਾਜ ਛਾਜਲੀ, ਹਰਭਗਵਾਨ ਗੁਰਨੇ, ਸੁਖਜੀਤ ਚੀਮਾ ਅਤੇ ਹੋਰ ਕਈ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

