ਸੰਗਰੂਰ 20 ਫਰਵਰੀ (ਮੰਜੂ ਰਾਇਕਾ/ਵਰਲਡ ਪੰਜਾਬੀ ਟਾਈਮਜ਼)
ਰਣਬੀਰ ਕਾਲਜ ਦੇ ਐਨ ਐਸ ਐਸ ਦੇ ਵਲੰਟੀਅਰਜ਼ ਵੱਲੋਂ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਜਗਦੀਪ ਸਿੰਘ ਦੀ ਅਗਵਾਈ ਵਿੱਚ ਵਾਤਾਵਰਣ ਤੇ ਪਾਣੀ ਬਚਾਉਣ ਸੰਬੰਧੀ ਪਿੰਡ ਬੱਗੂਆਣਾ ਵਿੱਚ ਰੈਲੀ ਕੱਢੀ ਗਈ। ਸਵੇਰ ਤੋਂ ਸ਼ੁਰੂ ਕੀਤੀ ਇਸ ਰੈਲੀ ਵਿੱਚ ਵਲੰਟੀਅਰਜ਼ ਨੇ ਵੱਧ ਚੜੂ ਕੇ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ਇਸ ਰੈਲੀ ਵਿੱਚ “ਜਲ ਹੈ ਤਾਂ ਜੀਵਨ ਹੈ,ਰੁੱਖ ਲਗਾਓ ਵਾਤਾਵਰਣ ਬਚਾਓ , ਪਲਾਸਟਿਕ ਦੀ ਵਰਤੋਂ ਨੂੰ ਘਟਾਓ, ਵਾਤਾਵਰਣ ਬਚਾਓ , ਪਾਣੀ ਇੱਕ ਅਨਮੋਲ ਰਤਨ ਹੈ, ਇਸ ਦੀ ਦੁਰਵਰਤੋਂ ਨਾ ਕਰੋ।” ਆਦਿ ਨਾਅਰੇ ਲਾਏ। ਇਸ ਰੈਲੀ ਵਿੱਚ ਪਿੰਡ ਵਾਲਿਆਂ ਨੂੰ ਪਾਣੀ ਦੀ ਦੁਰਵਰਤੋਂ ਨਾ ਕਰਨ ਦਾ ਸੰਦੇਸ਼ ਦਿੱਤਾ।ਇਸ ਰੈਲੀ ਵਿੱਚ ਪ੍ਰੋ: ਜਗਦੀਪ ਸਿੰਘ,ਮੈਡਮ ਮਨਜੋਤ ਕੌਰ ਹਾਜ਼ਰ ਸਨ।ਇਹ ਰੈਲੀ ਵਿਦਿਆਰਥੀ ਲਈ ਬਹੁਤ ਹੀ ਵਧੀਆ ਸਿਖਿਆਦਾਇਕ , ਭਾਵਪੂਰਤ ਰਹੀ।