ਸੰਗਰੂਰ 20 ਫਰਵਰੀ (ਮੰਜੂ ਰਾਇਕਾ/ਵਰਲਡ ਪੰਜਾਬੀ ਟਾਈਮਜ਼)
ਰਣਬੀਰ ਕਾਲਜ ਦੇ ਐੱਨ ਐੱਸ ਐੱਸ ਕੈਂਪ ਦੇ ਵਲੰਟੀਅਰਜ਼ ਵੱਲੋਂ ਅੱਜ ਸਵੇਰ ਦੇ ਸੈਸ਼ਨ ਵਿੱਚ ਵੱਲੋਂ ਕੁਇਜ਼ ਮੁਕਾਬਲਾ ਰੱਖਿਆ ਗਿਆ ਜੋ ਕਿ ਐੱਨ ਐੱਸ ਐੱਸ ਨਾਲ਼ ਸਬੰਧਤ ਸੀ।ਇਸ ਵਿੱਚ ਸਾਰੇ ਹੀ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੁਇਜ਼ ਮੁਕਾਬਲੇ ਵਿੱਚ ਐੱਨ ਐੱਸ ਐੱਸ ਦੇ ਨਾਲ ਸਬੰਧਤ ਸਵਾਲ ਪੁੱਛੇ ਗਏ।ਇਸ ਦੀ ਸਥਾਪਨਾ ,ਇਸ ਦੇ ਲੋਗੋ ਤੇ ਇਸ ਦੇ ਝੰਡੇ ਵਿੱਚ ਰੰਗਾਂ ਸਮੇਤ ਕਈ ਹੋਰ ਮਹੱਤਵਪੂਰਨ ਪ੍ਰਸ਼ਨ ਸਨ।ਇਸ ਮੁਕਾਬਲੇ ਵਿਚ ਸਾਰੇ ਹੀ ਵਿਦਿਆਰਥੀਆਂ ਨੇ ਭਾਗ ਲਿਆ। ਸਭ ਤੋਂ ਵੱਧ ਪ੍ਰਸ਼ਨਾਂ ਦੇ ਉੱਤਰ ਸ਼ਹਿਬਾਜ਼ ਅਤੇ ਬਾਦਲ ਨੇ ਦਿੱਤੇ। ਪ੍ਰੋਗਰਾਮ ਅਫ਼ਸਰ ਪ੍ਰੋ ਜਗਦੀਪ ਸਿੰਘ ਅਤੇ ਮੈਡਮ ਮਨਜੋਤ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਉਸ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਆਪਣਾ ਤਜਰਬਾ ਵਿਦਿਆਰਥੀ ਸਾਥੀਆਂ ਨਾਲ ਸਾਂਝਾਂ ਕੀਤਾ। ਕਈ ਨਵੇਂ ਵਲੰਟੀਅਰਜ਼ ਨੇ ਦੱਸਿਆ ਕਿ ਐੱਨ ਐੱਸ ਐੱਸ ਕੈਂਪ ਵਿੱਚ ਆਉਣਾ ਉਨ੍ਹਾਂ ਨੂੰ ਵਧੀਆ ਲੱਗਿਆਂ,ਬਹੁਤ ਕੁਝ ਸਿੱਖਿਆ ਤੇ ਬਹੁਤ ਸਾਰੇ ਦੋਸਤ ਬਣਾਏ। ਸਾਰੇ ਹੀ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਅਜਿਹੇ ਕੈਂਪ ਵਿੱਚ ਹਾਜ਼ਰ ਹੋਣ ਦਾ ਸੱਦਾ ਦਿੱਤਾ। ਸਾਰੇ ਹੀ ਵਿਦਿਆਰਥੀਆਂ ਨੇ ਉਹਨਾਂ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ।ਮੈਡਮ ਮਨਜੋਤ ਕੌਰ ਨੇ ਵੀ ਵਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਪ੍ਰੋ ਜਗਦੀਪ ਸਿੰਘ ਤੇ ਮੈਡਮ ਮਨਜੋਤ ਕੌਰ ਨੇ ਆਪਸ ਵਿੱਚ ਵਿਚਾਰ ਸਾਂਝੇ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ।

