ਕੋਟਕਪੂਰਾ, 1 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਸੰਸਥਾ ਅਲਾਇੰਸ ਕਲੱਬ ਕੋਟਕਪੂਰਾ ਡਾਇਮੰਡ ਡਿਸਟ੍ਰਿਕਟ-111 ਦੀ ਇੱਕ ਮੀਟਿੰਗ ਕਲੱਬ ਦੇ ਪ੍ਰਧਾਨ ਮਨਵੀਰ ਰੰਗਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਨਵੇਂ ਸਾਲ ਲਈ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਮਤਾ ਪਾਸ ਕੀਤਾ ਗਿਆ। ਇਸ ਤੋਂ ਬਾਅਦ ਕਲੱਬ ਦੇ ਚਾਰਟਰ ਪ੍ਰਧਾਨ ਚਰਨਦਾਸ ਗਰਗ ਨੇ ਪ੍ਰਧਾਨ ਦੇ ਅਹੁਦੇ ਲਈ ਸਾਰੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕਲੱਬ ਦੇ ਸੀਨੀਅਰ ਮੈਂਬਰ ਰਾਕੇਸ਼ ਕੁਮਾਰ ਗਰਗ ਨੂੰ ਪ੍ਰਧਾਨ, ਜਦਕਿ ਪਵਨ ਭਾਰਤੀ (ਕਰਿਆਣਾ ਵਾਲੇ) ਨੂੰ ਸਾਲ 2025-26 ਲਈ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣਾ ਨਵੀ ਕੈਬਨਿਟ ਚੁਣਨ ਦਾ ਅਧਿਕਾਰ ਦਿੱਤਾ ਗਿਆ। ਇਸ ਸਮੇਂ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ਨੇ ਅਲਾਇੰਸ ਪੰਜਾਬ ਦੇ ਸੰਸਥਾਪਕ ਐਲੀ ਸੁਭਾਸ਼ ਮੰਗਲਾ ਅਤੇ ਕਲੱਬ ਚਾਰਟਰ ਪ੍ਰਧਾਨ ਚਰਨਦਾਸ ਗਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਦੀ ਬਿਹਤਰੀ ਲਈ ਹਮੇਸ਼ਾਂ ਤਿਆਰ ਰਹਿਣਗੇ ਅਤੇ ਸਮਾਜ ਸੇਵਾ ਦੇ ਪ੍ਰੋਜੈਕਟ ਲਾਏ ਜਾਣਗੇ। ਇਸ ਤੋਂ ਬਾਅਦ ਕਲੱਬ ਦਾ ਯੂਥ ਵਿੰਗ ਬਣਾਇਆ ਗਿਆ, ਜਿਸ ਵਿੱਚ ਮੋਹਿਤ ਮਹਿਤਾ ਨੂੰ ਪ੍ਰਧਾਨ ਅਤੇ ਹਰਸ਼ ਗੌਤਮ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵ ਸਾਬਕਾ ਪ੍ਰਧਾਨ ਮਨਵੀਰ ਰੰਗਾ, ਜਗਦੀਸ਼ ਛਾਬੜਾ, ਵਿਨੋਦ ਖੇਮਕਾ, ਸ਼ਿਵ ਓਮ ਨਾਥ, ਕਮਲ ਕਟਾਰੀਆ, ਸੁਰੇਸ਼ ਗਰਗ, ਚੰਦਰ ਕੁਮਾਰ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।

