ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਫਰੀਦਕੋਟ ਰੋਡ ’ਤੇ ਸਥਿੱਤ ਰਾਜਨ ਹਸਪਤਾਲ ਅਤੇ ਹਾਰਟ ਸੈਂਟਰ ਵਿਖੇ ਐਂਡਵਾਂਸਡ ਨੈਫਰੋਲੋਜੀ ਅਤੇ ਡਾਇਲਸਿਸ ਸੈਂਟਰ ਦਾ ਉਦਘਾਟਨ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਵਲੋਂ ਕੀਤਾ ਗਿਆ। ਸੈਂਟਰ ਵਿੱਚ ਜਰਮਨ ਦੀਆਂ ਅਤਿ-ਆਧੁਨਿਕ ਮਸ਼ੀਨਾਂ ਨਾਲ ਡਾਇਲਸਿਸ ਅਤੇ ਗੁਰਦਿਆਂ ਦੀਆਂ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਡਾ. ਸਪਨਾ ਸਿਸੋਦੀਆ ਡੀ.ਐਮ. (ਨੈਫਰੋਲੋਜੀ) ਵਲੋਂ ਕੀਤਾ ਜਾਵੇਗਾ। ਸਿਵਲ ਸਰਜਨ ਨੇ ਦੱਸਿਆ ਕਿ ਇਹ ਇਕ ਕਿਸਮ ਦਾ ਗੁਰਦੇ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲਾ ਮਾਲਵੇ ਦਾ ਪਹਿਲਾਂ ਸੈਂਟਰ ਹੋਵੇਗਾ। ਇਸ ਸਮੇਂ ਰਾਜਨ ਹਸਪਤਾਲ ਅਤੇ ਹਾਰਟ ਸੈਂਟਰ ਦੇ ਮੁਖੀ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਡਾਇਲਸਿਸ ਅਤੇ ਗੁਰਦੇ ਦੇ ਆਪ੍ਰੇਸ਼ਨ ਆਯੂਸ਼ਮਾਨ ਸਕੀਮ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਸਹੂਲਤ ਹਫਤੇ ਦੇ ਹਰ ਦਿਨ 24 ਘੰਟੇ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹੱਡੀਆਂ ਦੇ ਮਾਹਿਰ ਡਾ. ਸੁਖਵਿੰਦਰਜੀਤ ਸਿੰਘ ਸੈਣੀ, ਡਾ. ਰਜਨੀ ਸਿੰਗਲਾ ਅਤੇ ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਆਦਿ ਵੀ ਮੌਜੂਦ ਸਨ।
