
ਕੋਟਕਪੂਰਾ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
“ਸਰਕਾਰੀ ਸੇਵਾ ਤੋਂ ਮੁਕਤ ਹੋ ਜਾਣ ਨਾਲ ਅਧਿਆਪਕ ਦਾ ਸਮਾਜ ਪ੍ਰਤੀ ਫਰਜ ਖਤਮ ਨਹੀਂ ਹੋ ਜਾਂਦਾ, ਸਗੋਂ ਉਸਦੀ ਸੇਵਾ ਦਾ ਦਾਇਰਾ ਹੋਰ ਵਿਸ਼ਾਲ ਹੋ ਜਾਂਦਾ ਹੈ।” ਇਹ ਸ਼ਬਦ ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੋਸਾਇਟੀ ਕੋਟਕਪੂਰਾ ਦੇ ਪ੍ਰਧਾਨ ਮਾਸਟਰ ਅਸ਼ੋਕ ਕੌਸ਼ਲ ਨੇ ਸੰਸਥਾ ਵੱਲੋਂ ਪ੍ਰਿੰਸੀਪਲ ਸੰਦੀਪ ਕੌਰ ਸੁੱਖਣ ਵਾਲਾ ਅਤੇ ਲੈਕਚਰਾਰ ਬੇਅੰਤ ਕੌਰ ਦੇ ਸੇਵਾ ਮੁਕਤੀ ਦੇ ਮੌਕੇ ‘ਤੇ ਕੀਤੇ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨਾਂ ਕਿਹਾ ਕਿ ਸਮਾਜ ਅਧਿਆਪਕ ਤੋਂ ਹਮੇਸ਼ਾ ਸਿਖਿਆ ਅਤੇ ਯੋਗ ਅਗਵਾਈ ਦੀ ਆਸ ਕਰਦਾ ਹੈ। ਵਰਨਣਯੋਗ ਹੈ ਕਿ ਮੈਡਮ ਸੰਦੀਪ ਕੌਰ ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ ਤੋਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ ਅਤੇ ਮੈਡਮ ਬੇਅੰਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਤੋਂ ਬਤੌਰ ਲੈਕਚਰਾਰ ਸੇਵਾਮੁਕਤ ਹੋਏ ਹਨ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੋਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮਨਾਥ ਅਰੋੜਾ, ਪ੍ਰੋ ਹਰਬੰਸ ਸਿੰਘ ਪਦਮ ਅਤੇ ਮੁਖਤਿਆਰ ਸਿੰਘ ਮਤਾ ਨੇ ਕਿਹਾ ਕਿ ਦੋਹਵਾਂ ਅਧਿਆਪਕਾਵਾਂ ਨੇ ਆਪਣੀ ਡਿਊਟੀ ਪੂਰੀ ਮਿਸ਼ਨਰੀ ਭਾਵਨਾ ਨਾਲ ਨਿਭਾਉਣ ਦੇ ਨਾਲ-ਨਾਲ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ
ਨੂੰ ਵੀ ਹਮੇਸ਼ਾ ਸਹਿਯੋਗ ਦੇ ਕੇ ਸਰਕਾਰੀ ਸਕੂਲਾਂ ਦੀ ਵਡਮੁੱਲੀ ਸੇਵਾ ਕੀਤੀ ਹੈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਐਮੀਨੈਂਸ) ਕੋਟਕਪੂਰਾ ਦੇ ਪ੍ਰਿੰਸੀਪਲ ਪੰਨਾ ਲਾਲ ਨੇ ਕਿਹਾ ਕਿ ਜੇ ਸਾਰੇ ਅਧਿਆਪਕ ਹੀ ਇਸ ਤਰਾਂ ਕੰਮ ਸੱਭਿਆਚਾਰ’ ਦੀ ਪਾਲਣਾ ਕਰਨ ਤਾਂ ਸਮਾਜ ਵਿੱਚ ਵਧੇਰੇ ਸਨਮਾਨ ਦੇ ਪਾਤਰ ਬਣ ਸਕਦੇ ਹਨ। ਸਮਾਗਮ ਨੂੰ ਕੋਟਕਪੂਰਾ ਦੀ ਹੋਣਹਾਰ ਬੇਟੀ ਹਰਕਿਰਨ ਕੌਰ-ਜਿਸਨੇ ਸੋਸਾਇਟੀ ਦੀ ਮਦਦ ਨਾਲ ਕਾਨੂੰਨ ਦੀ ਡਿਗਰੀ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ, ਨੇ ਬਹੁਤ ਪ੍ਰਭਾਵਸ਼ਾਲੀ ਸੰਬੋਧਨ ਨਾਲ ਸੋਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਸੁਸਾਇਟੀ ਵਲੋਂ ਪ੍ਰਿੰਸੀਪਲ ਸੰਦੀਪ ਕੌਰ ਅਤੇ ਲੈਕਚਰਾਰ ਬੇਅੰਤ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਂਟ ਕਰ ਕੇ ਸਨਮਾਨ ਕੀਤਾ ਗਿਆ। ਸਨਮਾਨ ਪ੍ਰਾਪਤ ਅਧਿਆਪਕਾਵਾ ਨੇ ਵੀ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਸੋਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਜਵਿੰਦਰ ਕੌਰ, ਪ੍ਰਿੰਸੀਪਲ ਨਵਦੀਪ ਸ਼ਰਮਾ, ਸੇਵਾਮੁਕਤ ਪ੍ਰਿੰਸੀਪਲ ਡਾ. ਅੰਮ੍ਰਿਤਪਾਲ ਕੌਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ, ਅਮਰਜੀਤ ਕੌਰ ਛਾਬੜਾ, ਰੁਲਦੂ ਸਿੰਘ ਔਲਖ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਗੁਰਦੀਪ ਭੋਲਾ, ਗੇਜ ਰਾਮ ਭੌਰਾ, ਲੈਕਚਰਰ ਬਲਜੀਤ ਸਿੰਘ ਅਤੇ ਰਜਿੰਦਰ ਸਿੰਘ ਡੋਡ ਆਦਿ ਵੀ ਹਾਜ਼ਰ ਸਨ।