
ਚੰਡੀਗੜ੍ਹ 19 ਸਤੰਬਰ ( ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ 13 ਤਾਰੀਖ ਨੂੰ ਇਕ ਕਵੀ ਦਰਬਾਰ ਕਰਵਾਇਆ।ਜਿਸ ਵਿਚ ਦੇਸ਼ ਵਿਦੇਸ਼ੋਂ ਤੋਂ 20 ਤੋਂ ਜਿਆਦਾ ਕਵੀਆਂ ਨੇ ਭਾਗ ਲਿਆ। ਇਹ ਕਵੀ ਦਰਬਾਰ ਅਧਿਆਪਕ ਦਿਵਸ ਤੇ ਹਿੰਦੀ ਦਿਵਸ ਨੂੰ ਸਮਰਪਿਤ ਸੀ । ਸਭਾ ਦੀ ਪ੍ਰਧਾਨ ਸ਼੍ਰੀ ਮਤੀ ਆਸ਼ਾ ਨੇ ਹਿੰਦੀ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ। ਰਾਸ਼ਟਰੀ ਭਾਸ਼ਾ ਹਿੰਦੀ ਦੇ ਪ੍ਰਯੋਗ ਤੇ ਜ਼ੋਰ ਦਿੱਤਾ। ਉਹਨਾਂ ਨੇ ਇਹ ਵੀ ਦਸਿਆ ਕਿ ਰਾਸ਼ਟਰੀ ਕਾਵਿ ਸਾਗਰ ਦੀ ਟੀਮ ਵੱਲੋਂ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਕੇ , ਕਈ ਪਿੰਡਾਂ ਵਿਚ ਜਾ ਕੇ, ਉਥੇ ਦੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ,ਜਿਸ ਵਿਚ ਦਵਾਈਆਂ, ਰਾਸ਼ਨ ਤੇ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ..
ਡਾ.ਉਮਾ ਨੇ ਬਾਖੂਬੀ ਮੰਚ ਸੰਚਾਲਣ ਕੀਤਾ। ਇਸ ਅਜੋਕੇ ਵਕਤ ਵਿਚ ਪੰਜਾਬੀਆਂ ਨੇ ਇਕ ਦੂਜੇ ਨਾਲ ਖੜ੍ਹੇ ਹੋ ਕੇ ਸਾਬਿਤ ਕਰ ਦਿੱਤਾ ਕਿ ਪੰਜਾਬੀਆਂ ਦੇ ਦੁੱਖ ਦਰਦ ਸਾਂਝੇ ਹਨ।
ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਕਵੀ ਸਨ ਆਸ਼ਾ ਸ਼ਰਮਾ ,ਡਾ.ਉਮਾ ਸ਼ਰਮਾ ,ਜਾਗ੍ਰਿਤੀ ਗੌੜ, ਡਾ.ਵੀਨਾ ਮਸੌਣ,ਇੰਦੂ ਪੌਲ , ਕਨੀਜ਼ ਮਨਜ਼ੂਰ, ਵੱਤਨਵੀਰ, ,ਸੁਸ਼ੀਲ ਕੁਮਾਰ , ਭਾਰਤ ਭੂਸ਼ਣ ,ਵਿਜੈ ਸ਼ਾਰਦਾ, ਜਗਦੀਸ਼ ਕੌਰ ,ਪਰਕਾਸ਼ ਕੌਰ,ਸੁਖਦੇਵ ਸਿੰਘ , ਡਾ.ਸੁਦੇਸ਼ ਚੁਗ, ਪਰਮਜੀਤ ਜੈਸਵਾਲ, ਸੀਮਾ ਸ਼ਰਮਾ , ਪੋਲੀ ਬਰਾੜ ਅਤੇ ਰੀਟਾ ਰਾਜਵੰਸ਼ ਨੇ ਭਾਗ ਲਿਆ। ਸਾਰੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਸਭ ਨੂੰ ਭਾਵੁਕ ਕਰ ਦਿੱਤਾ ਤੇ ਉਜੜੈ ਪੰਜਾਬ ਦਾ ਨਕਸ਼ਾ ਖਿੱਚ ਦਿੱਤਾ।
ਪ੍ਰੋਗਰਾਮ ਦੇ ਆਖੀਰ ਵਿਚ ਡਾ. ਉਮਾ ਤੇ ਆਸ਼ਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਇਸ ਜ਼ਰੂਰਤ ਦੀ ਘੜੀ ਵਿੱਚ ਸਾਰਿਆਂ ਨੂੰ ਪੰਜਾਬ ਨਾਲ ਇੱਕਜੁੱਟ ਹੋ ਕੇ ਮਦਦ ਕਰਨ ਲਈ ਬੇਨਤੀ ਕੀਤੀ। ਪ੍ਰੋਗਰਾਮ ਬਹੁਤ ਹੀ ਕਾਮਯਾਬ ਹੋ ਨਿਬੜਿਆ।