ਆਸ਼ਾ ਸ਼ਰਮਾ ਦੀ ਲਿਖੀਆਂ 2 ਕਿਤਾਬਾਂ ‘ਤੱਤਵ ਧਾਰਾ” ਤੇ “ਵਕਤ ਦੀਆਂ ਪੈੜਾਂ” ਦਾ ਹੋਇਆ ਲੋਕ ਅਰਪਣ
ਪਟਿਆਲਾ 15 ਅਪ੍ਰੈਲ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ)
ਰਾਸ਼ਟਰੀ ਕਾਵਿ ਸਾਗਰ ਨੇ ਰੋਟਰੀ ਕਲੱਬ ਮਿਡ ਟਾਊਨ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ । ਰੋਟਰੀ ਕਲੱਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਰੌਣੀ ਜੀ ਤੇ ਰਾਸ਼ਟਰੀ ਕਾਵਿ ਸਾਗਰ ਦੇ ਚੇਅਰਮੈਨ ਸ਼੍ਰੀ ਰਵਿੰਦਰ ਸ਼ਰਮਾ ਜੀ ਨੇ ਰਿਬਨ ਕਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰੋ. ਨਰਿੰਦਰ ਢੀਂਡਸਾ, ਜਨਰਲ ਸਕੱਤਰ ਰੋਟਰੀ ਕਲਬ ਨੇ ਬਹੁਤ ਸੋਹਣੇ ਸ਼ਬਦਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਸ਼੍ਰੀ ਭਗਵਾਨ ਦਾਸ ਗੁਪਤਾ ਸਮਾਜ ਸੇਵੀ ਤੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਨੇ ਵੀ ਰਾਸ਼ਟਰੀ ਕਾਵਿ ਸਾਗਰ ਦਾ ਰੋਟਰੀ ਕਲੱਬ ਦੇ ਵੇਹੜੇ ਵਿਚ ਸਵਾਗਤ ਕੀਤਾ। ਆਸ਼ਾ ਸ਼ਰਮਾ ਪ੍ਰਧਾਨ ਰਾਸ਼ਟਰੀ ਕਾਵਿ ਸਾਗਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ।ਇਸ ਪ੍ਰੋਗਰਾਮ ਵਿਚ ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਦੀਆਂ ਲਿਖੀਆਂ ਕਿਤਾਬਾਂ ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ। ਆਸ਼ਾ ਸ਼ਰਮਾ ਦੀ ਲਿਖੀਆਂ ਦੋ ਕਿਤਾਬਾਂ” ਤੱਤਵ ਧਾਰਾ” ਤੇ “ਵਕਤ ਦੀਆਂ ਪੈੜਾਂ” ਦਾ ਲੋਕ ਅਰਪਣ ਹੋਇਆ।।ਸ਼੍ਰੀ ਵਿਸ਼ਨੂੰ ਸ਼ਰਮਾ ਜੀ ਸਾਬਕਾ ਮੇਅਰ ਅਤੇ ਚੇਅਰਮੈਨ ਇਮਪ੍ਰੋਵੇਮੇਂਟ ਟਰੱਸਟ, ਐਡਵੋਕੇਟ ਦਿਨੇਸ਼ ਸ਼ਰਮਾ ਬਲੋਕ ਪ੍ਰਧਾਨ ਕਾਂਗਰਸ ਕਮੇਟੀ ਪਟਿਆਲਾ, ਨੇ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਤੇ ਕਿਤਾਬ ਲੋਕ ਅਰਪਣ ਦਾ ਹਿੱਸਾ ਬਣੇ ।ਇਹਨਾ ਦੋਨਾਂ ਕਿਤਾਬਾਂ ਤੇ ਪਰਚੇ ਪੜ੍ਹੇ ਗਏ । ਡਾ. ਹਰਜੀਤ ਸੱਧਰ ਨੇ ‘ਵਕ਼ਤ ਦੀਆਂ ਪੈੜਾਂ’ ਵਿਚ ਲਿਖੇ ਹਰ ਵਿਸ਼ੇ ਬਾਰੇ ਆਪਣੇ ਵਿਚਾਰ ਦਿੱਤੇ ।ਆਸ਼ਾ ਸ਼ਰਮਾ ਦੀ ਲਿਖੀ ਇਸ ਕਿਤਾਬ ਦੀ ਕਾਫੀ ਪ੍ਰਸੰਸਾ ਹੋਈ । ਓਹਨਾਂ ਦੱਸਿਆ ਕਿ ਕਿਤਾਬ ਵਿਚ ਕਈ ਸਮਾਜਿਕ ਵਿਸ਼ਿਆਂ ਨੂੰ ਛੋਹਿਆ ਗਿਆ ਹੈ।। ਡਾ. ਸੁਰੇਸ਼ ਨਾਇਕ ਨੇ ਕਿਤਾਬ ਤੇ ਪਰਚਾ ਪੜ੍ਹਦੇ ਕਿਹਾ ‘ਤੱਤਵ ਧਾਰਾ’ ਕਿਤਾਬ ਵਿਚ ਆਪਣੇ ਆਪ ਨਾਲ ਪਹਿਚਾਣ ਹੈ । ਪ੍ਰੋਗਰਾਮ ਵਿੱਚ ਡਾ. ਰਵਿੰਦਰ ਭਾਟੀਆ ਜੀ ਦੀ ਲਿਖੀ ਕਿਤਾਬ ਕਰਿਸ਼ਮਾ ਦਾ ਵੀ ਲੋਕ ਅਰਪਣ ਹੋਇਆ।
ਇਸ ਪ੍ਰੋਗਰਾਮ ਵਿੱਚ ਡਾ. ਉਮਾ ਸ਼ਰਮਾ ਜੀ ਨੇ ਬਾਖੂਬੀ ਮੰਚ ਸੰਚਾਲਨ ਕੀਤਾ । ਕੁਲ 87 ਕਵੀਆਂ ਨੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਤੋਂ ਹਿੱਸਾ ਲਿਆ। ਸਭ ਕਵੀਆਂ ਨੇ ਸਮੇਂ ਦੇ ਹਾਣ ਦੀਆਂ ਕਵਿਤਾਵਾਂ ਨਾਲ ਸਮਾਂ ਬੰਨ੍ਹ ਦਿੱਤਾ। ਮੁੱਖ ਮਹਿਮਾਨ ਨਾਮਵਰ ਕਵਿੱਤਰੀ, ਕੌਮੀ ਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਡਾ. ਗੁਰਚਰਨ ਕੋਚਰ ਨੇ ਸਮਾਗਮ ਦੀ ਸ਼ਲਾਘਾ ਕੀਤੀ ਤੇ ਕਿਹਾ ਇਹ ਇਕ ਕੌਮਾਂਤਰੀ ਪ੍ਰੋਗਰਾਮ ਹੈ, ਜਿਸ ਵਿਚ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਤੋਂ ਕਵੀ ਜੁੜੇ ਹਨ। ਸ਼੍ਰੀ ਅਸ਼ੋਕ ਰੌਣੀ ਨੇ ਵਾਤਾਵਰਨ ਨੂੰ ਸਮਰਪਿਤ ਕਵਿਤਾ ਸੁਣਾਈ । ਸਮਾਗਮ ਵਿੱਚ ਸ਼ਾਮਿਲ ਸਾਰੇ ਕਵੀਆਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਬਹੁਤ ਸੁਹਿਰਦਤਾ ਪੂਰਨ ਮਾਹੌਲ ਵਿੱਚ ਨੇਪਰੇ ਚੜ੍ਹਿਆ।ਆਸ਼ਾ ਸ਼ਰਮਾ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ।