ਡੀਈਓ ਤਰਵਿੰਦਰ ਕੌਰ ਜੀ ਅਤੇ ਡਿਪਟੀ ਡੀਈਓ ਨੇ ਸਕੂਲਾਂ ਦੇ ਮਿਹਨਤੀ ਸਟਾਫ਼ ਦੀ ਸਲਾਘਾ ਕੀਤੀ-
ਸੰਗਰੂਰ 23 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਭਾਰਤ ਸਰਕਾਰ ਦੀ ਮਨਿਸਰਟੀ ਆਫ਼ ਇਨਵਾਇਰਮੈਂਟ ਫੋਰੈਸਟ ਐਂਡ ਕਲਾਇਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੁਕੇਸ਼ਨ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕਾਂਉਸਲ ਫ਼ਾਰ ਸਾਇੰਸ ਐਂਡ ਤਕਨਾਲੋਜੀ ਚੰਡੀਗੜ ਦੇ ਅਤੇ ਸੈਂਟਰ ਫ਼ਾਰ ਸਾਇੰਸ ਐਂਡ ਇਨਵਾਇਰਮੈਂਟ ਨਵੀਂ ਦਿੱਲੀ ਦੇ ਸਾਝੇ ਉੱਦਮਾ ਸਦਕਾ ਸਮੇਤ ਭਾਰਤ ਅਤੇ ਪੰਜਾਬ ਦੇ ਸਾਰੇ ਸਕੂਲਾਂ ਵਿਚ ਗਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ।ਗਰੀਨ ਸਕੂਲ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਦੇਹੜ ਅਤੇ ਸਹਾਇਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਕਰਵਾਏ ਗਏ ਗਰੀਨ ਸਕੂਲ ਪ੍ਰੋਗਰਾਮ ਆਡਿਟ ਦੇ ਨਤੀਜੇ ਆ ਗਏ ਹਨ।ਜੀ. ਐੱਸ. ਪੀ. ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ਼ ਫ਼ਾਰ ਲਾਈਫ਼ ਸਟਾਈਲ ਇਨਵਾਇਰਮੈਂਟ ਦੇ ਥੀਮ ਹਵਾ,ਪਾਣੀ,ਧਰਤੀ,ਭੋਜਨ ਅਤੇ ਊਰਜਾ ਦੀ ਬੱਚਤ ਅਨੁਸਾਰ ਸਰਵੇ ਕੀਤਾ ਗਿਆ।ਇਸ ਵਾਰ ਪੂਰੇ ਭਾਰਤ ਦੇ 345 ਸਕੂਲਾਂ ਵਿਚੋਂ ਪੰਜਾਬ ਦੇ 196 ਸਕੂਲਾਂ ਨੂੰ ਗਰੀਨ ਸਕੂਲ ਐਲਾਨਿਆ ਗਿਆ।ਡਾ. ਪਰਮਿੰਦਰ ਨੇ ਖੁਸ਼ੀ ਜਾਹਰ ਕਰਦਿਆ ਦੱਸਿਆ ਕਿ ਇਸ ਵਾਰ ਸੰਗਰੂਰ ਜ਼ਿਲ੍ਹੇ ਦੇ 14 ਸਕੂਲਾਂ ਨੂੰ ਨੈਸ਼ਨਲ ਪੱਧਰ ਤੇ ਗਰੀਨ ਸਕੂਲ ਘੋਸ਼ਿਤ ਕੀਤੇ ਗਏ ਜਿਨ੍ਹਾ ਵਿਚ ਸਸਸਸ ਸਕੂਲ ਸ਼ੇਰੋ, ਸਰਕਾਰੀ ਹਾਈ ਸਕੂਲ ਫਤਿਹਗੜ੍ਹ ਭਾਦਸੋਂ, ਸਰਕਾਰੀ ਹਾਈ ਸਕੂਲ ਢੰਡਿਆਲ,ਸਰਕਾਰੀ ਮਿਡਲ ਸਕੂਲ ਤੂਰਬੰਨਜਾਰਾ,ਸਸਸਸ ਕਾਤਰੋਂ,ਸਪਸ ਬੀਰਮਾਨਾ,ਸਪਸ ਅਕਾਲਗੜ੍ਹ ਚੱਠੇ ਨਕਟੇ,ਸਪਸ ਗਾਗਾ,ਸਪਸ ਧਰਮਗੜ੍ਹ,ਸਪਸ ਰੋੜੇਵਾਲਾ, ਸਪਸ ਦੌਲੇ ਸਿੰਘ ਵਾਲਾ,ਸਹਸ ਬਲਿਆਲ,ਨਵਦੀਪ ਪਬਲਿਕ ਸਕੂਲ ਮੂਣਕ,ਸੱਤਿਆ ਭਾਰਤੀ ਸਕੂਲ ਪਨਵਾਂ…ਜਿਲ੍ਹਾ ਸੰਗਰੂਰ ਦੇ ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਵਿੰਦਰ ਕੌਰ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੌਰ ਦੁਆਰਾ ਜ਼ਿਲ੍ਹਾ ਸੰਗਰੂਰ ਦੀ ਜੀ.ਐੱਸ.ਪੀ. ਟੀਮ ਦੀ ਸ਼ਲਾਘਾ ਕਰਦੇ ਹੋਏ ਚੁਣੇ ਗਏ ਗਰੀਨ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।ਡਿਪਟੀ ਡੀ.ਈ. ਓ ਮਨਜੀਤ ਕੌਰ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਚੁਣੇ ਹੋਏ ਸਕੁਲਾਂ ਨੂੰ ਭਾਰਤ ਸਰਕਾਰ ਦੁਆਰਾ ਜੀ. ਐੱਸ.ਪੀ ਕਾਰਨੀਵਾਲ ਅਤੇ ਅਵਾਰਡ ਸਮਾਗਮ ਵਿਚ 4 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਮੇਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਕੋਆਡੀਨੇਟਰ ਜਸਵਿੰਦਰ ਸਿੰਘ ਸਮੇਤ ਸਮੂਹ ਬਲਾਕਾਂ ਦੇ ਕੋਆਡੀਨੇਟਰ ਹਾਜ਼ਰ ਸਨ।