ਕੋਟਕਪੂਰਾ, 20 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਿਸ਼ੀ ਮਾਡਲ ਸਕੂਲ ਪੰਜਗਰਾਈਂ ਕਲਾਂ ’ਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ਼ ਅੰਤਰ ਹਾਊਸ ਗੀਤ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੇ ਚਾਰਾਂ ਹਾਊਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਕਲਪਨਾ ਚਾਵਲਾ ਹਾਊਸ ਦੇ ਰਾਜਦੀਪ ਸਿੰਘ ਨੇ ਪਹਿਲਾ, ਸੁਨੀਤਾ ਵਿਲੀਅਮ ਹਾਊਸ ਦੇ ਸੁਖਸਹਿਜ ਸਿੰਘ ਅਤੇ ਡਾ. ਏ.ਪੀ.ਜੇ. ਅਬੁਦਲ ਕਲਾਮ ਹਾਊਸ ਦੀ ਰੁਪਿੰਦਰ ਕੌਰ ਨੇ ਦੂਜਾ ਅਤੇ ਡਾ. ਹਰਗੋਬਿੰਦ ਖੁਰਾਣਾ ਹਾਊਸ ਦੇ ਦਿਲਜਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਪਰਦੀਪ ਸਿੰਘ ਚਹਿਲ ਅਤੇ ਤੇਜਿੰਦਰ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਬਾਖ਼ੂਬੀ ਨਿਭਾਈ। ਮੁਕਾਬਲਿਆਂ ਦੇ ਅਖ਼ੀਰ ਵਿਚ ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਨੇ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਵਾਈਸ ਪਿ੍ਰੰਸੀਪਲ ਸੁਖਮੰਦਰ ਸਿੰਘ ਬਰਾੜ, ਕੋਆਰਡੀਨੇਟਰ ਜਸਪਿੰਦਰ ਕੌਰ, ਉਪਿੰਦਰ ਕੌਰ, ਮਨਦੀਪ ਸਿੰਘ ਕੈਂਥ, ਸਰਬਜੀਤ ਕੌਰ ਸੰਧੂ, ਮਨਜੀਤ ਸਿੰਘ (ਚਾਰੇ ਹਾਊਸ ਇੰਚਾਰਜ), ਸੰਗੀਤ ਅਧਿਆਪਕ ਆਸ਼ੂ ਸਰਵਾਨ, ਸੰਦੀਪ ਵਰਮਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।