ਕੋਟਕਪਰਾ, 24 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਇਸ ਵਿਸ਼ੇ ’ਤੇ ਭਾਸ਼ਣ ਦਿੱਤਾ ਗਿਆ। ਇਸ ਵਿੱਚ ਉਹਨਾਂ ਨੂੰ ਰੁੱਖ ਲਾਉਣ, ਉਹਨਾਂ ਦੀ ਸੰਭਾਲ ਕਰਨ, ਪ੍ਰਦੂਸ਼ਣ ਨਾ ਕਰਨ, ਪਾਣੀ ਬਚਾਉਣ ਆਦਿ ਵਿਸ਼ਿਆਂ ’ਤੇ ਦੱਸਿਆ ਗਿਆ, ਨਾਲ ਹੀ ਕਈ ਸਲੋਗਨ ਜਿਵੇਂ ਰੁੱਖਾਂ ਵਰਗੀ ਕੋਈ ਛਾਂ ਨਹੀਂ ਤੇ ਧਰਤੀ ਵਰਗੀ ਕੋਈ ਮਾਂ ਨਹੀਂ, ਧਰਤੀ ਮਾਂ ਦੇ ਕਰੀਏ ਰਾਖੀ ਇਹ ਸਮੇਂ ਦੀ ਲੋੜ ਹੈ ਖਾਸੀ ਦੀ ਮਹੱਤਤਾ ਦੱਸੀ ਗਈ। ਇਸ ਮੌਕੇ ਬੱਚਿਆਂ ਦੇ ਇਸ ਵਿਸ਼ੇ ਉੱਤੇ ਚਾਰਟ ਮੁਕਾਬਲੇ ਵੀ ਕਰਾਏ ਗਏ। ਵਧੀਆ ਚਾਰਟ ਬਣਾਉਣ ਵਾਲੇ ਬੱਚਿਆਂ ਨੂੰ ਸਕੂਲ ਦੇ ਹੈਡ ਮਾਸਟਰ ਸ਼੍ਰੀ ਮਨੀਸ਼ ਛਾਬੜਾ ਜੀ ਵੱਲੋਂ ਇਨਾਮ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਸਾਰੇ ਸਾਇੰਸ ਅਧਿਆਪਕ ਸ਼੍ਰੀ ਰਵਿੰਦਰ ਕੁਮਾਰ ਮੈਡਮ ਪਵਨਦੀਪ ਕੌਰ ਮੈਡਮ ਕੁਲਵਿੰਦਰ ਕੌਰ ਅਤੇ ਮੈਡਮ ਸ਼ੀਲਮ ਜੈਨ ਵੀ ਹਾਜਰ ਸਨ।