ਯੂਨੀਅਨ ਸਿਟੀ/ਯੂ.ਐੱਸ.ਏ., 13 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਰੇਡੀਓ ਚੜ੍ਹਦੀ ਕਲਾ ਵੱਲੋਂ ਅਤੇ ਇੱਥੋਂ ਦੇ ਮੁੱਖ ਸੰਚਾਲਕ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਹਰ ਸਾਲ ਕਰਵਾਇਆ ਜਾਂਦਾ ਰੰਗਾਰੰਗ ਸਮਾਗਮ ‘ਸਾਂਝ ਮਾਵਾਂ ਧੀਆਂ ਦੀ’ ਇਸ ਵਾਰ 05 ਮਈ 2024 ਨੂੰ ਹੋਵੇਗਾ। ਜਿਸ ਬਾਰੇ ਰਣਵੀਰ ਕੌਰ ਬੱਲ ਰੇਡੀਓ ਪ੍ਰੀਜ਼ੈਂਟਰ ਨੇ ਦੱਸਿਆ ਕਿ ਸਵੇਰੇ 11:00 ਤੋਂ ਸ਼ਾਮ 05:00 ਵਜੇ ਤੱਕ ਚਲਣ ਵਾਲ਼ੇ ਇਸ ਪ੍ਰੋਗਰਾਮ ਦੌਰਾਨ ਗੀਤ-ਸੰਗੀਤ, ਗਿੱਧਾ, ਧਾਰਮਿਕ/ਸਮਾਜਕ ਭਾਸ਼ਣ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਆਦਿ ਮੁੱਖ ਆਕਰਸ਼ਣ ਦਾ ਕੇਂਦਰ ਰਹਿਣਗੇ। ਇਸ ਮੌਕੇ ਜਸਵਿੰਦਰ ਕੌਰ, ਕਮਲ ਪਰਮਾਰ (ਮਾਤਾਜੀ), ਰਣਵੀਰ ਕੌਰ ਬੱਲ, ਕਮਲਜੀਤ ਕੌਰ, ਰਾਜ਼ੀ, ਗਗਨ, ਰਾਣੋ ਅਤੇ ਕਮਲਜੀਤ ਕੌਰ ਹਾਜ਼ਰ ਸਨ।