ਕੋਟਕਪੂਰਾ/ਜੈਤੋ, 1 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿੰਡਾਂ ਤੋਂ ਜੈਤੋ ਮੰਡੀ ਵਿੱਚ ਦਾਖਲ ਹੋਣ ਵਾਲੀਆਂ ਸਾਰੀਆਂ ਹੀ ਸੜਕ ਟੁੱਟੀਆਂ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਇਹ ਸ਼ਬਦ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜੈਤੋ ਦੇ ਬਿਸਨੰਦੀ ਰੋਡ ਫਾਟਕ ਤੋਂ ਡੇਰਾ ਉਦਾਸੀਨ ਇੱਕ ਕਿਲੋਮੀਟਰ ਸੜਕ ਤੇ ਵੱਡੇ ਟੋਏ ਅਤੇ ਉਖਲੀਆਂ ਅਤੇ ਵੱਡੇ ਟੋਏ ਹਨ, ਜੋ ਮੀਂਹ ਪੈਣ ’ਤੇ ਪਾਣੀ ਨਾਲ ਭਰ ਜਾਂਦੇ ਹਨ ਅਤੇ ਸੜਕ ਦਾ ਨਾਮ ਨਿਸ਼ਾਨ ਨਹੀਂ ਦਿਸਦਾ, ਜਿਸ ਕਾਰਨ ਦਸ ਪਿੰਡਾਂ ਤੋਂ ਜੈਤੋ ਨੂੰ ਆਉਣ ਵਾਲੇ ਲੋਕਾਂ ਦੇ ਵਹੀਕਲ ਦਾ ਲਗਾਤਾਰ ਨੁਕਸਾਨ ਹੋ ਰਿਹਾ ਅਤੇ ਕਈ ਐਕਸੀਡੈਂਟ ਵੀ ਉਕੱਤ ਜਗ੍ਹਾਂ ਤੇ ਹੁੰਦੇ ਹਨ, ਉਂਝ ਜੈਤੋ ਤੋਂ ਬਿਸ਼ਨੰਦੀ ਰੋਡ ਪੂਰੀ ਸੜਕ ਦੀ ਮੁਰੰਮਤ ਹੋਣ ਵਾਲੀ ਹੈ। ਡਾਕਟਰ ਭਗਤੂਆਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਗਊਸ਼ਾਲਾ ਰੋੜ ਤੇ ਹਰ ਸਮੇਂ ਪਾਣੀ ਭਰਿਆ ਰਹਿੰਦਾ ਹੈ ਜਿਸ ਕਾਰਨ ਜਿੰਦਲ ਕਲੋਨੀ, ਪੀਰਖਾਨਾ ਬਸਤੀ ਅਤੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਮੁਸ਼ਕਿਲ ਆ ਰਹੀ ਹੈ। ਡਿਪਟੀ ਕਮਿਸਨਰ ਸਾਹਿਬ ਫਰੀਦਕੋਟ ਅਤੇ ਮੰਡੀ ਕਰਨ ਬੋਰਡ ਤੋਂ ਮੰਗ ਕੀਤੀ ਹੈ ਉੱਕਤ ਸਮੱਸਿਆਵਾਂ ਦੇ ਤੁਰਤ ਹੱਲ ਕੀਤੇ ਜਾਣ।