ਬਠਿੰਡਾ ਤੱਕ ਚੱਲਣ ਵਾਲੀ ਸੁਪਰ ਫਾਸਟ ਟਰੇਨ ਨੂੰ ਫਿਰੋਜਪੁਰ ਤੱਕ ਵਧਾਇਆ ਜਾਵੇ : ਨਰਿੰਦਰ ਰਾਠੌਰ
ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀ ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੀ ਇੱਕ ਮੀਟਿੰਗ ਨਰਿੰਦਰ ਕੁਮਾਰ ਰਾਠੋਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅੰਮ੍ਰਿਤ ਭਾਰਤ ਯੋਜਨਾ ਤਹਿਤ ਕੋਟਕਪੂਰਾ ਨੂੰ ਕੇਂਦਰ ਦੀ ਸਰਕਾਰ ਵੱਲੋਂ ਜੋ ਫੰਡ ਦਿੱਤਾ ਗਿਆ ਹੈ, ਉਸ ਨਾਲ ਕੋਟਕਪੂਰਾ ਦਾ ਰੇਲਵੇ ਸ਼ਟੇਸ਼ਨ ਨੂੰ ਸੁੰਦਰ ਬਣਾਉਣ ਲਈ ਡੀ.ਆਰ.ਐਮ. ਫਿਰੋਜ਼ਪੁਰ ਵੱਲੋਂ ਟੈਂਡਰ ਲਾ ਕੇ ਠੇਕੇਦਾਰਾਂ ਵਲੋਂ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਨੇ ਮੰਗ ਕੀਤੀ ਹੈ ਕਿ ਮੁੰਬਈ-ਫਿਰੋਜਪੁਰ ਜਨਤਾ ਐਕਸਪ੍ਰੈਸ ਨੂੰ ਜੋ ਕੋਵਿਡ ਦੌਰਾਨ ਆਰਜੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ, ਉਸ ਨੂੰ ਰੇਲਵੇ ਵੱਲੋਂ ਪੂਰੀ ਹੁਣ ਪੂਰੀ ਤਰ੍ਹਾਂ ਹੀ ਰੱਦ ਕਰ ਕੀਤਾ ਗਿਆ ਹੈ, ਉਸ ਗੱਡੀ ਨੰ: 1977 ਵਿੱਚ ਜਨਤਾ ਪਾਰਟੀ ਦੀ ਸਰਕਾਰ ਨੇ ਚਲਾਇਆ ਸੀ। ਇਹ ਗੱਡੀ ਲੋਕਾਂ ਦੀ ਹਰਮਨ ਪਿਆਰੀ ਗੱਡੀ ਸੀ। ਇਸ ਨੂੰ ਲੋਕਾਂ ਦੀ ਮੰਗ ’ਤੇ ਦੁਬਾਰਾ ਚਲਾਇਆ ਜਾਵੇ। ਕੋਟਕਪੂਰਾ ਰੇਲਵੇ ਸਟੇਸ਼ਨ ਦੇ ਦੋਵਾਂ ਪਲੇਟਫਾਰਮਾਂ 825 ਮੀਟਰ ਲੰਬੇ ਕੀਤੇ ਜਾਣ ਕਿਉਂਕਿ ਪੰਜਾਬ ਮੇਲ ਦੇ 24 ਡਿੱਬੇ ਹੋਣ ਕਾਰਨ ਇਸ ਗੱਡੀ ਦੋ ਡੱਬੇ ਅਤੇ ਪਾਵਰ ਪਲੇਟ ਫਾਰਮ ਤੋਂ ਅੱਗੇ ਖੜੇ ਹੁੰਦੇ ਹਨ, ਇਸ ਨਾਲ ਸਵਾਰੀਆਂ ਨੂੰ ਚੜ੍ਹਨ ਅਤੇ ਉੱਤਰਨ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਕਿਸੇ ਵੀ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ। ਇਸ ਦੌਰਾਨ ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਨੇ ਮੰਗ ਕੀਤੀ ਕਿ ਦਿੱਲੀ ਕੈਂਟ ਤੋਂ ਚੱਲ ਕੇ ਬਠਿੰਡਾ ਤੱਕ ਚੱਲਣ ਵਾਲੀ ਸੁਪਰਫਾਸਟ ਟਰੇਨ ਨੰ: 20409/20410 ਨੂੰ ਫਿਰੋਜਪੁਰ ਤੱਕ ਵਧਾਈਆ ਜਾਵੇ, ਕਿਉਂਕਿ ਇਹ ਗੱਡੀ ਬਠਿੰਡਾ ਸਟੇਸ਼ਨ ’ਤੇ ਦੁਪਹਿਰ 12:30 ਆ ਜਾਂਦੀ ਹੈ ਅਤੇ ਸ਼ਾਮ 3:55 ਮਿੰਟ ’ਤੇ ਦਿੱਲੀ ਕੈਂਟ ਲਈ ਚੱਲਦੀ ਹੈ, ਇਹ ਗੱਡੀ ਤਕਰੀਬਨ ਸਾਢੇ ਤਿੰਨ ਘੰਟੇ ਬਠਿੰਡਾ ਸਟੇਸ਼ਨ ਤੇ ਖੜ੍ਹੀ ਰਹਿੰਦੀ ਹੈ। ਇਸ ਨੂੰ ਫਿਰੋਜ਼ਪੁਰ ਤੱਕ ਚਲਾਉਣ ਨਾਲ ਫਿਰੋਜ਼ਪੁਰ, ਫਰੀਦਕੋਟ, ਕੋਟਕਪੂਰਾ ਬਾਘਾਪੁਰਾਣਾ, ਮੋਗਾ ਮੁਕਤਸਰ, ਜੈਤੋ, ਗੋਨਿਆਣਾ ਦੇ ਲੋਕਾਂ ਨੂੰ ਦਿੱਲੀ ਜਾਣ ਲਈ ਸ਼ਾਮ ਨੂੰ ਇੱਕ ਹੋਰ ਸੁਪਰਫਾਸਟ ਗੱਡੀ ਮਿਲ ਜਾਵੇਗੀ ਅਤੇ ਰੇਲਵੇ ਦਾ ਮਾਲੀਆ ਵੀ ਵੱਧੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਡੋਵੇਕਟ ਜਗਦੀਸ਼ ਪ੍ਰਸ਼ਾਦ, ਪ੍ਰਦੀਪ ਮਿੱਤਲ, ਸੋਮਨਾਥ ਅਰੋੜਾ, ਮੋਹਨ ਲਾਲ, ਰਮੇਸ਼ ਕੁਮਾਰ ਸ਼ਰਮਾ, ਕੁਲਜੀਤ ਸਿੰਘ, ਸਵਰਨ ਚਾਨਾ, ਪਿਆਰਾ ਸਿੰਘ ਜੇ.ਈ., ਰਜਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।
