ਫਰੀਦਕੋਟ 16 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਪ੍ਰਧਾਨ ਸ੍ਰੀ ਅਸੋਕ ਚਾਵਲਾ ਜੀ ਨੇ ਦੱਸਿਆ ਹੈ ਕਿ ਕਲੱਬ ਵਿੱਚ ਜਰਨਲ ਇਜਲਾਸ ਮਿਤੀ 18 ਅਕਤੂਬਰ 2025 ਦਿਨ ਸਨਿਚਰਵਾਰ ਨੂੰ ਸਵੇਰ ਦੇ 11.30 ਵਜੇ ਕਲੱਬ ਵਿਖੇ ਹੋ ਰਿਹਾ ਹੈ ਸਾਰੇ ਸਤਿਕਾਰ ਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਹੈ ਕਿ ਇਸ ਆਮ ਇਜਲਾਸ ਵਿੱਚ ਸਮੇ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। ਇਸ ਵਿੱਚ ਮੈਂਬਰ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ ਕਿ ਕਲੱਬ ਦੀ ਬੇਹਤਰੀ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ। ਤਾਂ ਜੋ ਉਹ ਕੰਮ ਕੀਤੇ ਜਾ ਸਕਣ । ਕਲੱਬ ਦੀ ਸੁੰਦਰਤਾ ਲਈ ਪਹਿਲਾਂ ਹੀ ਕਲੱਬ ਦੇ ਮੈਂਬਰ ਰਾਜਾ ਰਾਜਵਿੰਦਰ ਸਿੰਘ ਲੱਗੇ ਹੋਏ ਹਨ। ਉਹਨਾਂ ਦੀ ਬਦੌਲਤ ਕਲੱਬ ਵਿੱਚ ਛਾਂਦਾਰ ਤੇ ਫੁੱਲਾ ਦੇ ਪੌਦੇ ਲਗਾਏ ਜਾ ਰਹੇ ਹਨ। ਇਸੇ ਤਰਾਂ ਬਾਕੀ ਮੈਂਬਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਜੇਕਰ ਸਾਡਾ ਵਾਤਾਵਰਣ ਸ਼ੁੱਧ ਹੋਵੇ ਤਾ ਸਾਨੂੰ ਆਪਣੇ ਆਪ ਵਿੱਚ ਇੱਕ ਵੱਖਰੀ ਖੁਸ਼ੀ ਮਿਲੇਗੀ। ਇਸ ਮੌਕੇ ਤੇ ਕਲੱਬ ਦੇ ਪ੍ਰੈੱਸ ਸਕੱਤਰ ਕੇ.ਪੀ ਸਿੰਘ ਸਰਾਂ ਤੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕੰਗ ਵੀ ਮੌਜੂਦ ਸਨ।