200 ਦਿਨ ਬੱਚਾ ਵਾਰਡ ’ਚ ਦਾਖਲ ਬੱਚਿਆਂ ਤੇ ਮਦਰਜ਼ ਨੂੰ ਮਿਲੇਗਾ ਰੋਟਰੀ ਕਲੱਬ ਵੱਲੋਂ ਪੀਣ ਵਾਸਤੇ ਦੁੱਧ
ਫ਼ਰੀਦਕੋਟ, 15 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਲੋੜਵੰਦਾਂ ਦੀ ਸੇਵਾ ਨੂੰ ਹਮੇਸ਼ਾ ਮੋਹਰੀ ਰਹਿ ਕੇ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬੱਚਿਆਂ ਦੇ ਵਾਰਡ ਲਈ 125 ਬੈੱਡਸ਼ੀਟਜ ਅਤੇ 25 ਬੇਬੀ ਕੰਬਲ ਬੱਚਿਆਂ ਦੇ ਵਾਰਡ ਦੇ ਮੁਖੀ, ਬੱਚਿਆਂ ਦੇ ਮਾਹਰ ਡਾ.ਸ਼ਸ਼ੀਕਾਂਤ ਧੀਰ ਦੀ ਮੰਗ ਅਨੁਸਾਰ ਹਸਪਤਾਲ ਨੂੰ ਭੇਟ ਕੀਤੇ ਗਏ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਸਰਕਾਰੀ ਹਸਪਤਾਲ ’ਚ ਦਾਖਲ ਬੱਚਿਆਂ ਅਤੇ ਉਨ੍ਹਾਂ ਦੀ ਮਦਰਜ਼ ਨੂੰ ਪਿਲਾਉਣ ਲਈ 200 ਦਿਨ ਦੁੱਧ ਦੀ ਸੇਵਾ ਕੀਤੀ ਜਾਵੇਗੀ। ਇਹ ਜਾਣਕਾਰੀ ਹਸਪਤਾਲ ’ਚ ਕੀਤੇ ਸਾਦਾ ਸਮਾਗਮ ਦੌਰਾਨ, ਮੈਡੀਕਲ ਸੁਪਰਡੈਂਟ ਡਾ.ਨੀਤੂ ਕੱਕੜ ਦੀ ਹਾਜ਼ਰੀ ’ਚ ਰੋਟਰੀ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ ਨੇ ਦਿੱਤੀ। ਉਨ੍ਹਾਂ ਦੱਸਿਆ ਇਸ ਤੋਂ ਪਹਿਲਾਂ ਵੀ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਅੰਦਰ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਦੀ ਭਲਾਈ ਵਾਸਤੇ ਪ੍ਰੋਜੈਕਟ ਕਰਦਿਆਂ ਏ.ਸੀ, ਅਲਮਾਰੀਆਂ, ਵਾਟਰ ਕੂਲਰ, ਪੱਖਿਆਂ ਦੀ ਸੇਵਾ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ’ਚ ਵੀ ਇਹ ਸੇਵਾ ਜਾਰੀ ਰਹੇਗੀ। ਉਨ੍ਹਾਂ ਦੱਸਿਆ ਅੱਜ ਬੈਡਸ਼ੀਟਾਂ, ਬੇਬੀ ਕੰਬਲ ਦੀ ਸੇਵਾ ਸ਼੍ਰੀਮਤੀ ਜਸਵੀਰ ਕੌਰ ਕੁਰਾਲੀ ਅਤੇ ਦੁੱਧ ਦੀ ਸੇਵਾ ਸੁਨੀਲ ਕੁਮਾਰ ਗਾਂਧੀ ਦੇ ਵੱਡਮੁੱਲੇ ਸਹਿਯੋਗ ਸਦਕਾ ਕੀਤੀ ਜਾ ਰਹੀ ਹੈ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਮੈਡੀਕਲ ਸੁਪਰਡੈਂਟ ਡਾ.ਨੀਤੂ ਕੱਕੜ ਨੇ ਰੋਟਰੀ ਕਲੱਬ ਫ਼ਰੀਦਕੋਟ ਦੀ ਪਹੁੰਚੀ ਟੀਮ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਰੋਟਰੀ ਕਲੱਬ ਹਮੇਸ਼ਾ ਹਸਪਤਾਲ ਅਤੇ ਮਰੀਜ਼ਾਂ ਦੀ ਸੇਵਾ ਵਾਸਤੇ ਸ਼ਲਾਘਾਯੋਗ ਕੰਮ ਕਰਦਾ ਹੈ। ਉਨ੍ਹਾਂ ਕਿਹਾ ਲੋੜਵੰਦ ਮਰੀਜ਼ਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਸਾਨੂੰ ਸਭ ਨੂੰ ਆਪੋ-ਆਪਣੀ ਸਮਰੱਥਾ ਅਨੁਸਾਰ ਹਮੇਸ਼ਾ ਲੋੜਵੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਬੱਚਾ ਵਿਭਾਗ ਦੇ ਡਾ.ਸ਼ਸ਼ੀਕਾਂਤ ਧੀਰ ਨੇ ਦੱਸਿਆ ਕਿ ਰੋਟਰੀ ਕਲੱਬ ਹਮੇਸ਼ਾ ਖਾਸ ਕਰਕੇ ਬੱਚਾ ਵਿਭਾਗ ਅੰਦਰ ਆਪਣੀ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਲਈ ਅਸੀਂ ਕਲੱਬ ਦੇ ਧੰਨਵਾਦੀ ਹਾਂ। ਇਸ ਮੌਕੇ ਡਾ.ਵਰੁਣ ਕੌਲ, ਰੋਟਰੀ ਕਲੱਬ ਫ਼ਰੀਦਕੋਟ ਦੇ ਸੀਨੀਅਰ ਮੈਂਬਰ ਭਾਰਤ ਭੂਸ਼ਨ ਸਿੰਗਲਾ, ਨਵੀਸ਼ ਛਾਬੜਾ, ਇੰਜ.ਜੀਤ ਸਿੰਘ, ਅਰਵਿੰਦ ਛਾਬੜਾ, ਸੰਜੀਵ ਗਰਗ ਵਿੱਕੀ, ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਪਿ੍ਰਤਪਾਲ ਸਿੰਘ ਕੋਹਲੀ, ਕੇ.ਪੀ.ਸਿੰਘ ਸਰਾਂ, ਡਾ.ਬਲਜੀਤ ਸ਼ਰਮਾ ਗੋਲੇਵਾਲਾ, ਕੇਵਲ ਕਿ੍ਰਸ਼ਨ ਕਟਾਰੀਆ, ਗਰੀਸ਼ ਸੁਖੀਜਾ, ਯੁਗੇਸ਼ ਗਰਗ, ਰਾਜਨ ਨਾਗਪਾਲ, ਪਰਵਿੰਦਰ ਸਿੰਘ, ਚਿਰਾਗ ਅਗਰਵਾਲ, ਗਗਨਦੀਪ ਸਿੰਗਲਾ, ਸੁਖਵੰਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ ਦਾ ਸਟਾਫ਼ ਹਾਜ਼ਰ ਸੀ।