ਮੈਡੀਕਲ-ਹਸਪਤਾਲ, ਜਿੰਦਲ ਹੈੱਲਥ ਕੇਅਰ ਅਤੇ ਦਸਮੇਸ਼ ਡੈਂਟਲ ਕਾਲਜ ਦੇ ਮਾਹਿਰ ਡਾਕਟਰਾਂ ਨੇ ਕੀਤੀ ਮਰੀਜ਼ਾਂ ਦੀ ਜਾਂਚ
ਕੈਂਪ ਦੌਰਾਨ ਕੀਤਾ ਗਿਆ ਮੁਫ਼ਤ ਚੈੱਕਅੱਪ, ਮੁਫ਼ਤ ਟੈਸਟ, ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ
ਫ਼ਰੀਦਕੋਟ , 5 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਮਾਨਵਤਾ ਦੀ ਸੇਵਾ ’ਚ ਹਮੇਸ਼ਾ ਮੋਹਰੀ ਰਹਿ ਕੇ ਕਾਰਜ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਜ਼ਿਲ੍ਹਾ ਜ਼ੇਲ ਵਿਖੇ ਮੈਗਾ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ। ਇਸ ਕੈਂਪ ਲਈ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਅਤੇ ਜਿੰਦਲ ਹੈੱਲਥ ਕੇਅਰ ਫ਼ਰੀਦਕੋਟ ਨੇ ਪੂਰਨ ਸਹਿਯੋਗ ਦਿੱਤਾ। ਇਸ ਕੈਂਪ ਦੌਰਾਨ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ ਵੱਲੋਂ ਗੁਣਵੰਤੀ ਮੈਮੋਰੀਅਲ ਕੈਂਸਰ-ਹੱਡੀਆਂ ਦੇ ਚੈੱਕਅੱਪ ਲਈ ਤਿਆਰ ਕੀਤੀ ਵਿਸ਼ੇਸ਼ ਬੱਸ ਲਿਆ ਕੇ ਮਰੀਜ਼ਾਂ ਦੇ ਹੱਡੀਆਂ ’ਤੇ ਅੱਲਗ-ਅਲੱਗ ਤਰ੍ਹਾਂ ਦੇ ਕੈਂਸਰ, ਮੈਮੋਗ੍ਰਾਫ਼ੀ, ਪੈਪ ਸਮੀਰ ਦੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ਦੌਰਾਨ ਅੱਖ, ਨੱਕ, ਕੰਨ, ਗਲਾ, ਮੈਡੀਸਨ ਰੋਗਾਂ, ਬੱਚਿਆਂ ਦੇ ਰੋਗਾਂ ਅਤੇ ਦੰਦਾਂ ਦੇ ਰੋਗਾਂ ਦੀ ਡਾ. ਹੋਬਿੰਦਰ ਸਿੰਘ, ਡਾ. ਨਵਜੋਤ ਸਿੰਘ, ਡਾ. ਅਨੁਕਮਿਤਾ ਬੋਰਡੋਲੋਈ, ਡਾ. ਸ਼ੀਨਮ ਮੱਟੂ, ਡਾ. ਰਣਜੋਧ, ਡਾ. ਬਿਕਰਮਜੀਤ, ਡਾ. ਸੋਫ਼ੀਆ, ਡਾ.ਦੀਪਾਲੀ, ਡਾ. ਰਾਮ ਮੇਹਰ ਸ਼ਰਮਾ, ਡਾ. ਸੁਗੰਧੀ, ਡਾ. ਸੱਤਪ੍ਰੀਤ, ਡਾ. ਗਰੀਮਾ ਮੱਲ, ਡਾ. ਨਿਸ਼ਚੈ ਨਾਗਪਾਲ, ਡਾ. ਪ੍ਰਨਵ ਬਾਂਸਲ, ਡਾ.ਪ੍ਰਤਿਭਾ, ਡਾ. ਪਿਯੂਸ਼ ਬਾਂਸਲ, ਡਾ. ਪਿਯੂਸ਼ ਗਰੋਵਰ, ਮਿਸਿਜ਼ ਪਲਵਿੰਦਰ, ਪਰਮਿੰਦਰ ਕੌਰ, ਸੁਖਪ੍ਰੀਤ ਕੌਰ ਨੇ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਡਾ.ਦਾਨਿਸ਼ ਜਿੰਦਲ ਨੇ 105 ਮਰੀਜ਼ਾਂ ਦੇ ਜਾਂਚ ਦੇ ਨਾਲ-ਨਾਲ ਜਿੰਦਲ ਹੈੱਲਥ ਕੇਅਰ ਵੱਲੋਂ ਸੀ.ਬੀ.ਸੀ, ਸ਼ੂਗਰ, ਬਲੱਡ ਪ੍ਰੈਸ਼ਰ ਦੀ ਤਸੱਲੀਬਖਸ਼ ਜਾਂਚ ਕੀਤੀ ਤੇ ਮਰੀਜ਼ਾਂ ਇਨ੍ਹਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਡਾ. ਪ੍ਰਾਂਚੀ ਸ਼ਰਮਾ ਤੇ ਟੀਮ ਦੰਦਾਂ ਦੀ ਮਰੀਜ਼ਾਂ ਦਾ ਇਲਾਜ ਤੇ ਦੰਦਾਂ ਦੀ ਬਿਮਾਰੀਆਂ ਤੋਂ ਬਚਣ ਵਾਸਤੇ ਅਹਿਮ ਨੁਕਤੇ ਦੱਸੇ। ਇਸ ਕੈਂਪ ’ਚ ਕੁੱਲ 197 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਬੋਨ ਡੈਨਸਿਟੀ ਦੇ 85 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਪਹੁੰਚੇ ਮਰੀਜ਼ਾਂ, ਡਾਕਟਰ ਸਾਹਿਬਾਨ, ਕਲੱਬ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਲੱਬ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਮਾਲਵੇ ’ਚ ਵੱਧ ਰਹੇ ਕੈਂਸਰ ਨੂੰ ਵੇਖਦਿਆਂ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਕਰੀਬ ਦੋ ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗੁਣਵੰਤੀ ਬਾਂਸਲ ਮੈਮੋਰੀਅਲ ਕੈਂਸਰ ਵੈਨ ਵੱਖ-ਵੱਖ ਸਥਾਨਾਂ ਤੇ ਲਿਜਾ ਕੇ ਚੈੱਕਅੱਪ ਕੀਤਾ ਜਾ ਰਿਹਾ ਹੈ। ਉਨ੍ਹਾਂ ਨਿਰੀਖਣ ਦਾ ਉਦੇਸ਼ ਹੈ ਕਿ ਪਹਿਲੀ ਸਟੇਜ ਤੇ ਕੈਂਸਰ ਦਾ ਪਤਾ ਲੱਗਣ ਤੇ ਇਲਾਜ ਹੋ ਸਕੇ। ਇਸ ਮੌਕੇ ਸਕੱਤਰ ਅਸ਼ਵਨੀ ਬਾਂਸਲ ਨੇ ਕਿਹਾ ਇਹ ਕੈਂਪ ਆਉਂਦੇ ਦਿਨਾਂ ’ਚ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕੈਂਪ ਲਗਾਉਣ ਦੇ ਚਾਹਵਾਨ ਸੱਜਣ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਹ ਕੈਂਪ ਬਿਲਕੁਲ ਮੁਫ਼ਤ ਲਾਏ ਜਾਂਦੇ ਹਨ। ਮਰੀਜ਼ਾਂ ਦੀ ਜਾਂਚ ਮੁਫ਼ਤ, ਲੋਂੜੀਦੇ ਟੈਸਟ ਮੁਫ਼ਤ ਕਰਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਆਮ ਲੋਕਾਂ ਨੂੰ ਤੰਦਰੁਸਤ ਰੱਖਣਾ ਹੀ ਕਲੱਬ ਦਾ ਮੁੱਖ ਉਦੇਸ਼ ਹੈ। ਇਸ ਕੈਂਪ ਦੌਰਾਨ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਐੱਚ), ਸੁਖਬੀਰ ਸਿੰਘ ਸਮਰਾ, ਰਮਨਦੀਪ ਸਿੰਘ ਜ਼ਿੰਮੀ ਭੋਲੂਵਾਲਾ, ਜਸਵਿੰਦਰ ਸਿੰਘ ਸਮਰਾ, ਰਣਜੀਤ ਸਿੰਘ ਜਟਾਣਾ, ਜੱਸ ਸੇਖੋਂ, ਅਮਨਦੀਪ ਸਿੰਘ ਸਮਰਾ, ਰਿੰਕੂ ਢਿੱਲੋਂ ਵੀ ਉਚੇਚੇ ਤੌਰ ਤੇ ਕੈਂਪ ’ਚ ਸ਼ਾਮਲ ਹੋਏ। ਇਸ ਮੈਗਾ ਮੈਡੀਕਲ ਕੈਂਪ ਦੀ ਸਫ਼ਲਤਾ ਲਈ ਅਸ਼ੋਕ ਸੱਚਰ, ਪਿ੍ਰਤਪਾਲ ਸਿੰਘ ਕੋਹਲੀ, ਅਸ਼ੋਕ ਚਾਨਣਾ, ਅਸ਼ਵਨੀ ਬਾਂਸਲ, ਡਾ. ਗਗਨ ਬਜਾਜ, ਅਰਵਿੰਦ ਛਾਬੜਾ, ਨਵੀਸ਼ ਛਾਬੜਾ, ਕੁਲਾਨ ਅਸੀਜਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਕੁਮਾਰੀ ਅਰਮਾਨ ਪੁਰੀ ਨੇ ਅਹਿਮ ਭੂਮਿਕਾ ਅਦਾ ਕੀਤੀ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਡਾ. ਸ਼ਮੀਮ ਮੌਂਗਾ ਨੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ।