ਰੋਪੜ, 09 ਦਸੰਬਰ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੋਪੜ ਵਿੱਚ ਚੌਥੀ ਜਮਾਤ ਦੀ ਵਿਦਿਆਰਥਣ ਕੋਹਿਨੂਰ ਕੌਰ (9ਸਾਲ) ਨੇ ਆਪਣੇ ਨਾਮ ਵਰਗਾ ਪ੍ਰਦਰਸ਼ਨ ਕਰਦਿਆਂ 45ਵੀਆਂ ਪੰਜਾਬ ਸੂਬਾ ਪੱਧਰੀ ਪ੍ਰਇਮਰੀ ਸਕੂਲ ਖੇਡਾਂ 2025-26 ਕਰਾਟੇ ਮੁਕਾਬਿਲਆਂ ਦੇ 34+ ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਆਪਣੇ ਪੰਜਾਬ, ਜਿਲ੍ਹੇ, ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ। ਇਸ ਮਾਣਮੱਤੀ ਪ੍ਰਾਪਤੀ ਲਈ ਕੌਹਿਨੂਰ ਨੂੰ ਜਿਲ੍ਹਾ ਸਿੱਖਿਆ ਅਫ਼ਸਰ (ਪ੍ਰਾ.) ਸ਼ਮਸ਼ੇਰ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਪ੍ਰਾ.) ਰੰਜਨਾ ਕਟਿਆਲ ਅਤੇ ਜੁਝਾਰ ਸਿੰਘ (ਵਰਲਡ ਚੈਂਪੀਅਨ ਪਾਵਰ ਸਵੈਪ) ਨੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈੱਲਫੇਅਰ ਫਾਊਂਡੇਸ਼ਨ, ਜੈ ਦੇਵ ਸਿੰਘ ਮੁੱਖ ਸਲਾਹਕਾਰ ਕੌਰ ਵੈੱਲਫੇਅਰ ਫਾਊਂਡੇਸ਼ਨ, ਸਤਨਾਮ ਸਿੰਘ ਪ੍ਰਧਾਨ ਕਰਾਟੇ ਐਸੋਸੀਏਸ਼ਨ, ਸੰਦੀਪ ਕੁਮਾਰ ਸਕੱਤਰ ਕਰਾਟੇ ਐਸੋਸੀਏਸ਼ਨ, ਇੰਚਾਰਜ ਦਵਿੰਦਰ ਸਿੰਘ, ਮੀਨਾ ਰਾਣੀ (ਬੀ.ਪੀ.ਈ.ਓ ), ਗੁਰਚਰਨ ਸਿੰਘ (ਬੀ.ਐਨ.ਓ) ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
