ਫਰੀਦਕੋਟ, 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵੱਲੋਂ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਐਲ.ਐਲ.ਬੀ ਸਾਲ-ਤੀਜਾ, ਬੀ.ਏ.ਐਲਐਲ.ਬੀ ਸਾਲ-ਪੰਜਵਾਂ ਦੇ ਪੋਸਟਮਾਰਟਮ ਰਿਪੋਰਟ ਅਤੇ ਮੈਡੀਕਲ ਰਿਪੋਰਟ ਵਿਸ਼ੇ ਨਾਲ ਸਬੰਧਤ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਫੌਰੈਂਸਿਕ ਮੈਡੀਸਨ ਮਿਊਜ਼ੀਅਮ ਅਤੇ ਮੁਰਦਾ ਘਰ ਵਿੱਚ ਪੋਰਟਮਾਰਟਮ ਸਬੰਧੀ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕਰਨ ਲਈ ਪਹੁੰਚੇ। ਇਸ ਦੌਰਾਨ ਵਿਦਿਆਰਥੀਆਂ ਨੂੰ ਮਾਨਵੀ ਸਰੀਰ ਦੀ ਪੋਸਟ-ਮਾਰਟਮ ਵਿਧੀ ਦਿਖਾਉਂਦਿਆਂ ਹੋਇਆ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਪੋਸਟਮਾਰਟਮ ਤੋਂ ਪਹਿਲਾਂ ਪੁਲਿਸ ਇੰਨਵੈਸਟੀਗੇਸ਼ਨ ਅਤੇ ਪੁਲਿਸ ਗਵਾਹੀ ਦੀ ਮਹੱਤਤਾ ਬਾਰੇ ਦੱਸਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਸਰੀਰ ਦੇ ਅੰਦਰੂਨੀ ਅੰਗਾਂ (ਬਰੇਨ, ਕਿਡਨੀ, ਹਾਰਟ, ਲੀਵਰ, ਫੇਫੜੇ ਆਦਿ) ਬਾਰੇ ਦੱਸਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਡਾ. ਰਾਜੀਵ ਜੋਸ਼ੀ, ਡਾ. ਮਾਲਵੀਕਾ ਲਾਲ ਅਤੇ ਸਟਾਫ ਮੈਂਬਰ ਨਿਧੀ ਧਵਨ ਨੇ ਵਿਦਿਆਰਥੀਆਂ ਨੂੰ ਫੌਰੈਂਸਿਕ ਮੈਡੀਸਨ ਅਤੇ ਪੋਸਟਮਾਰਟਮ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ। ਅੰਤ ਵਿੱਚ ਮਾਹਿਰਾਂ ਦੁਆਰਾ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਸ ਤਰਾਂ ਉਹਨਾਂ ਦੀ ਦਿੱਤੀ ਹੋਈ ਰਾਏ ਕੋਰਟ ਵਿੱਚ ਨਿਰਦੋਸ਼ ਨੂੰ ਇਨਸਾਫ ਦਵਾਉਂਦੀ ਹੈ। ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ਤੇ ਪਿ੍ਰੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਜੀ ਨੇ ਇਸ ਤਰਾਂ ਦੇ ਪ੍ਰੈਕਟੀਕਲ ਦੌਰੇ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਫੌਰੈਂਸਿਕ ਸਾਇੰਸ ਵਿਸ਼ਾ ਕਾਨੂੰਨ ਦੇ ਖੇਤਰ ਵਿੱਚ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਜਾਣਕਾਰੀ ਮਿਲਣੀ ਜਰੂਰੀ ਹੈ। ਅੰਤ ਵਿੱਚ ਐਕਟੀਵਿਟੀ ਇੰਚਾਰਜ ਮਿਸ ਹਰਬੰਸ ਜੱਸੀ (ਅਸਿਸਟੈਂਟ ਪ੍ਰੋਫੈਸਰ) ਅਤੇ ਮਿਸ ਦੀਪਿਕਾ ਕੰਵਰ (ਅਸਿਸਟੈਂਟ ਪ੍ਰੋਫੈਸਰ) ਅਤੇ ਵਿਦਿਆਰਥੀਆਂ ਨੂੰ ਇਸ ਅਕੈਡਮਿਕ ਦੌਰੇ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ।

