ਲੋੜਵੰਦਾਂ ਦੇ ਅੱਥਰੂ ਪੂੰਝਣ ਲਈ ਹਰ ਇਨਸਾਨ ਅੱਗੇ ਆਵੇ : ਇੰਜ. ਰਵਿੰਦਰ ਸੱਗੜ
ਫ਼ਰੀਦਕੋਟ, 12 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ 53ਵਾਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਲੈਂਜ ਪਾਉਣ ਦਾ ਕੈਂਪ ਲਾਇਨਜ਼ ਭਵਨ, ਆਦਰਸ਼ ਨਗਰ ਫ਼ਰੀਦਕੋਟ ਵਿਖੇ ਲਾਇਆ ਗਿਆ। ਇਸ ਕੈਂਪ ’ਚ ਮੁੱਖ ਮਹਿਮਾਨ ਵਜੋਂ ਐਮ.ਜੈ.ਐਫ਼ ਲਾਇਨ ਇੰਜਨੀਅਰ ਰਵਿੰਦਰ ਸੱਗੜ, ਜ਼ਿਲਾ ਗਵਰਨਰ 321ਐਫ਼ ਅਤੇ ਸ਼੍ਰੀਮਤੀ ਮਨੀਲਾ ਸੱਗੜ ਸ਼ਾਮਲ ਫ਼ਾਜ਼ਿਲਕਾ ਹੋਏ। ਸਮਾਗਮ ਦੀ ਪ੍ਰਧਾਨਗੀ ਡਾ.ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫ਼ਰੀਦਕੋਟ ਨੇ ਕੀਤੀ। ਸਤਿਕਾਰਿਤ ਮਹਿਮਾਨਾਂ ਵਜੋਂ ਪਰਮਜੀਤ ਸਿੰਘ ਕੰਗ ਸੇਵਾ ਮੁਕਤ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਲੈਕਚਰਾਰ ਕੁਲਦੀਪ ਸਿੰਘ ਗਿੱਲ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ, ਇੰਜ. ਪਵਨਦੀਪ ਸਿੰਘ ਜੇ.ਈ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਫ਼ਰੀਦਕੋਟ, ਰਣਜੀਤ ਸਿੰਘ ਘੁਮਾਣ ਸੇਵਾਮੁਕਤ ਸੁਪਰਡੈਂਟ ਸਿੱਖਿਆ ਵਿਭਾਗ, ਕਰਮਿੰਦਰ ਸਿੰਘ ਬਿੱਟੂ ਗਿੱਲ ਸਮਾਜ ਸੇਵੀ, ਕਮਲਜੀਤ ਸਿੰਘ ਐਸ.ਐਲ.ਏ. ਢੁੱਡੀ, ਡਾ. ਬਲਾਵਲ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਜ਼ੋੋਨ ਚੇਅਰਮੈਨ ਗੁਰਚਰਨ ਸਿੰਘ ਗਿੱਲ, ਗੌਤਮ ਸੈਨ ਜ਼ਿਲਾ ਕੈਬਨਿਟ ਖਚਾਨਚੀ ਲਾਇਨਜ਼ ਕਲੱਬਾਂ, ਪ੍ਰੋਜੈਕਟ ਚੇਅਰਮੈਨ ਅਮਰੀਕ ਸਿੰਘ ਖਾਲਸਾ, ਕੋ-ਚੇਅਰਮੈਨ ਗੁਰਮੇਲ ਸਿੰਘ ਜੱਸਲ ਸ਼ਾਮਲ ਹੋਏ। ਇਸ ਮੌਕੇ ਸਟੇਟ ਐਵਾਰਡੀ ਸਮਾਜਸੇਵੀ ਜਸਵਿੰਦਰਪਾਲ ਸਿੰਘ ਮਿੰਟੂ, ਐਡਵੋਕੋਟ ਗੌਤਮ ਬਾਂਸਲ, ਨਾਇਬ ਸਿੰਘ ਪੁਰਬਾ ਵੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਕਲੱਬ ਦੀ ਪ੍ਰੰਪਰਾ ਅਨੁਸਾਰ ਪ੍ਰਥਾਨਾ ਨਾਲ ਗੁਰਮੀਤ ਸਿੰਘ ਬਰਾੜ ਨੇ ਕੀਤੀ। ਪ੍ਰਧਾਨ ਲੈਕਚਰਾਰ ਹਰਜੀਤ ਸਿੰਘ ਨੇ ਮੀਟਿੰਗ ਕਾਲ-ਟੂ-ਆਰਡਰ ਕਰਕੇ ਸਮਾਗਮ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ 53ਵਾਂ ਕੈਂਪ ਲਾਇਆ ਜਾ ਰਿਹਾ ਹੈ। ਕਲੱਬ ਵੱਲੋਂ ਹੁਣ 5200 ਅੱਖਾਂ ਦੇ ਆਪ੍ਰੇਸ਼ਨ ਸਫ਼ਲਤਾ ਨਾਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਲੱਬ ਮਾਨਵਤਾ ਭਲਾਈ ਕਾਰਜ ਹਮੇਸ਼ਾ ਮੋਹਰੀ ਰਹਿ ਕੇ ਕਰਦਾ ਹੈ। ਇਸ ਮੌਕੇ ਜੀ ਆਇਆਂ ਨੂੰ ਖੂਨਦਾਨੀ ਸ਼੍ਰੀ ਲੁਕੇਂਦਰ ਸ਼ਰਮਾ ਮਲਟੀਪਲ ਪੀ.ਆਰ.ਓ. ਜ਼ਿਲਾ ਲਾਇਨਜ਼ ਕਲੱਬਾਂ ਨੇ ਆਖਿਆ। ਉਨ੍ਹਾਂ ਲਾਇਨਜ਼ ਕਲੱਬਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ। ਇਸ ਮੌਕੇ ਲਾਇਨਜ਼ ਕਲੱਬਾਂ ਦੇ ਜ਼ਿਲਾ 321ਐਫ਼ ਦੇ ਜ਼ਿਲਾ ਗਵਰਨਰ ਐਮ.ਜੇ.ਐਫ਼. ਲਾਇਨ ਇੰਜਨੀਅਰ ਰਵਿੰਦਰ ਸੱਗੜ ਨੇ ਕਿਹਾ ਅੱਜ ਲੋੜ ਹੈ ਕਿ ਹਰ ਇਨਸਾਨ ਲੋੜਵੰਦਾਂ ਦੇ ਅੱਥਰੂ ਪੂੰਝਣ ਲਈ ਸ਼ੁਰੂਆਤ ਕਰੇ। ਉਨ੍ਹਾਂ ਕਿਹਾ ਸਾਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਸਮੇਂ ਤੇ ਕੀਤੀ ਕਿਸੇ ਲੋੜਵੰਦ ਦੀ ਸਹਾਇਤਾ ਜੋ ਆਨੰਦ ਤੇ ਸਕੂਲ ਪ੍ਰਦਾਨ ਕਰਦੀ ਹੈ। ਉਨ੍ਹਾਂ ਲਾਇਨਜ਼ ਕਲੱਬ ਫ਼ਰੀਦਕੋਟ ਨੂੰ ਇਸ ਨੇਕ ਉਪਰਾਲੇ ਦੀ ਵਧਾਈ ਦਿੰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫ਼ਰੀਦਕੋਟ ਨੇ ਪ੍ਰਧਾਨਗੀ ਭਾਸ਼ਣ ’ਚ ਸਾਡੇ ਗਲਤ ਲਾਈਫ਼ ਸਟਾਈਲ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ, ਇਨ੍ਹਾਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀ ਸਾਵਧਾਨੀਆਂ ਤੇ ਇਨ੍ਹਾਂ ਦੇ ਇਲਾਜ ਸਬੰਧੀ ਬੜੇ ਹੀ ਸਰਲ-ਸਾਦਾ ਢੰਗ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਸਾਨੂੰ ਖਾਸ ਕਰਕੇ 35 ਸਾਲ ਦੀ ਉਮਰ ਤੋਂ ਬਾਅਦ ਸ਼ੂਗਰ, ਬਲੱਡ ਪ੍ਰੈਸ਼ਰ ਦੀ ਨਿਰੰਤਰ ਜਾਂਚ ਕਰਾਉਣੀ ਚਾਹੀਦੀ ਹੈ। ਇਸ ਤੋਂ ਬਚਣ ਵਾਸਤੇ ਸਾਨੂੰ ਖੁਦ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਐਡਵੋਕੇਟ ਸੁਨੀਲ ਚਾਵਲਾ ਨੇ ਕਿਹਾ ਲਾਇਨਜ਼ ਇੰਟਰਨੈਸ਼ਨਲ ਕਲੱਬ ਪੂਰੇ ਸੰਸਾਰ ਦੀ ਸਭ ਤੋਂ ਵੱਡੀ ਸੰਸਥਾ ਹੈ ਜੋ 24 ਪੂਰੀ ਦੁਨੀਆਂ ’ਚ ਮਾਨਵਤਾ ਭਲਾਈ ਕਾਰਜ ਕਰਦੀ ਹੈ। ਕਲੱਬ ਦੇ ਸਕੱਤਰ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ ਨੇ ਕਲੱਬ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਹਿਯੋਗ ਨਾਲ ਭਵਿੱਖ ’ਚ ਲੋੜਵੰਦ ਵਿਦਿਆਰਥੀਆਂ ਤੇ ਆਮ ਸ਼ਹਿਰੀਆਂ ਦੀ ਸਹਾਇਤਾ ਲਈ ਪ੍ਰੋਜੈਕਟ ਕੀਤੇ ਜਾਣਗੇ। ਇਸ ਮੌਕੇ ਜ਼ੋਨ ਚੇਅਰਮੈਨ ਗੁਰਚਰਨ ਸਿੰਘ ਗਿੱਲ ਨੇ ਲਾਇਨਜ਼ ਆਈ ਕੇਅਰ ਜੈਤੋ ਦੇ ਡਾ. ਵਿਕਾਸ ਕੁਮਾਰ, ਉਨ੍ਹਾਂ ਦੀ ਟੀਮ, ਮਹਿਮਾਨਾਂ, ਸਹਿਯੋਗੀਆਂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਲਾਇਨ ਕਲੱਬ ਫ਼ਰੀਦਕੋਟ ਦੇ ਸਮੂਹ ਆਹੁਦੇਦਾਰਾਂ ਤੇ ਮੈਂਬਰਾਂ ਕੈਂਪ ਦੀ ਸਫ਼ਲਤਾ ’ਤੇ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਹਿਮੇਸ਼ ਸ਼ਰਮਾ ਨੂੰ ਜ਼ਿਲਾ ਗਵਰਨਰ ਵੱਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਫ਼ਰੀਦਕੋਟ ਨੇ ਨਿਭਾਈ। ਇਸ ਮੌਕੇ 358 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ, ਪਹੁੰਚੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਮੁਫ਼ਤ ਲੋਂੜੀਦੇ ਟੈਸਟ ਕੀਤੇ ਗਏ। ਇਸ ਮੌਕੇ ਮੁਫ਼ਤ ਲੈਂਜ ਪਾਉਣ ਲਈ 71 ਮਰੀਜ਼ ਚੁਣੇ ਗਏ। ਕਲੱਬ ਵੱਲੋਂ ਪਹੁੰਚੇ ਮਰੀਜ਼ਾਂ, ਉਨ੍ਹਾਂ ਦੇ ਵਾਰਿਸਾਂ ਵਾਸਤੇ ਚਾਹ-ਪਾਣੀ, ਲੰਗਰ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਦੀ ਸਫ਼ਲਤਾ ਵਾਸਤੇ ਜਸਪਾਲ ਕੌਰ ਬਰਾੜ, ਐਮ.ਜੇ.ਐਫ਼. ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਡਾ. ਮਾਨਵ ਵਧਵਾ, ਇੰਦਰਪ੍ਰੀਤ ਸਿੰਘ ਧੁੰਨਾ, ਗਰੀਸ਼ ਸੁਖੀਜਾ, ਦਰਸ਼ਨ ਲਾਲ ਚੁੱਘ, ਭੁਪਿੰਦਰਪਾਲ ਸਿੰਘ, ਹਰਮਿੰਦਰ ਸਿੰਘ ਮਿੰਦਾ, ਸੰਜੀਵ ਅਰੋੜਾ, ਗੁਰਬਖਸ਼ ਸਿੰਘ, ਗੌਤਮ ਬਾਂਸਲ, ਰਣਜੀਤ ਸਿੰਘ ਘੁਮਾਣ, ਗੁਰਮੀਤ ਸਿੰਘ ਬਰਾੜ, ਦਵਿੰਦਰ ਸਿੰਘ ਮਾਸਟਰ ਵਰਲਡ, ਬਿਕਰਮਜੀਤ ਸਿੰਘ ਢਿੱਲੋਂ, ਚੰਦਨ ਕੱਕੜ, ਵਿਨੀਤ ਸੇਠੀ, ਰਮਨ ਚਾਵਲਾ, ਦਵਿੰਦਰ ਧੀਂਗੜਾ, ਰਾਜਨ ਨਾਗਪਾਲ, ਵਿਮਲ ਚੌਧਰੀ, ਸਤੀਸ਼ ਗਾਬਾ, ਨਵਦੀਪ ਸਿੰਘ ਮੰਘੇੜਾ, ਧੀਰਜ ਧਵਨ, ਸਤੀਸ਼ ਵਧਵਾ, ਅਨੁਜ ਗੁਪਤਾ, ਸਾਹਿਲ ਸੇਠੀ ਸਮੇਤ ਕਲੱਬ ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ।