
ਕੋਟਕਪੂਰਾ, 17 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਦੀ ਪਰਿਵਾਰਕ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸ਼੍ਰੀ ਅਜੇ ਗੋਇਲ ਵੀਡੀਜੀ-1 ਅਤੇ ਸ਼੍ਰੀ ਯੋਗੇਸ਼ ਸੋਨੀ ਪੀਡੀਜੀ ਦੀ ਜਾਣ-ਪਛਾਣ ਕਰਵਾਈ ਗਈ। ਮੰਚ ਸੰਚਾਲਨ ਕਰਦਿਆਂ ਇੰਜੀ. ਭੁਪਿੰਦਰ ਸਿੰਘ ਕਮਬੋ ਵੱਲੋਂ ਪ੍ਰਧਾਨ ਤੋਂ ਆਗਿਆ ਲੈ ਕੇ ਪ੍ਰਾਥਨਾ ਮਿਸ ਪ੍ਰਤਿਸ਼ ਛਾਬੜਾ ਨੇ ਪੜੀ। ਪ੍ਰਧਾਨ ਮਨਜੀਤ ਸਿੰਘ ਔਲਖ ਨੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਉਹਨਾ ਦਾ ਧੰਨਵਾਦ ਕੀਤਾ। ਸਕੱਤਰ ਨਛੱਤਰ ਸਿੰਘ ਨੇ ਕਲੱਬ ਦੇ ਕੀਤੇ ਗਏ ਕੰਮਾਂ ਦੀ ਰਿਪੋਰਟ ਪੜ ਕੇ ਸੁਣਾਈ, ਜਦਕਿ ਸੁਰਜੀਤ ਸਿੰਘ ਘੁਲਿਆਣੀ ਵਲੋਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਅਗਲੇ ਸਾਲ ਡਾਇਰੈਕਟਰੀ ਜਰੂਰ ਛਪਣੀ ਚਾਹੀਦੀ ਹੈ ਅਤੇ ਸਕਰੈਪ ਬੁੱਕ ਸਬੰਧੀ ਆਖਿਆ ਕਿ ਜੋ ਪ੍ਰੋਜੈਕਟ ਲਾਏ ਜਾਂਦੇ ਹਨ, ਉਹਨਾ ਦਾ ਇੰਦਰਾਜ ਦਰਜ ਕਰਕੇ ਪ੍ਰੋਜੈਕਟ ਨੂੰ ਸਹੀ ਮੰਨ ਲਿਆ ਜਾਵੇ। ਕਲੱਬ ਦੀ ਆਮਦਨ ਅਤੇ ਖਰਚੇ ਦੇ ਵਾਊਚਰ ਤੇ ਖਾਤੇ ਵੀ ਚੈੱਕ ਕਰਵਾਏ। ਅਜੇ ਗੋਇਲ ਪੀਡੀਜੀ-1, ਯੋਗੇਸ਼ ਸੋਨੀ ਪੀਡੀਜੀ ਤੋਂ ਸਾਰੇ ਰਿਕਾਰਡ ਵਿਜਟ ਕਰਵਾਈ। ਯੋਗੇਸ਼ ਸੋਨੀ ਅਤੇ ਅਜੇ ਗੋਇਲ ਨੇ ਲਾਇਨਇਜਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕਲੱਬ ਨੂੰ ਅਗਲੇ ਸਾਲ ਵੱਧ ਚੜ੍ਹ ਕੇ ਕੰਮ ਕਰਨ ਲਈ ਵੀ ਕਿਹਾ ਗਿਆ। ਗਵਰਨਰ ਵਲੋਂ ਪ੍ਰਧਾਨ ਮਨਜੀਤ ਸਿੰਘ ਔਲਖ, ਸਕੱਤਰ ਨਛੱਤਰ ਸਿੰਘ, ਕੈਸ਼ੀਅਰ ਅਮਰਦੀਪ ਸਿੰਘ ਮੱਕੜ, ਸੁਰਜੀਤ ਸਿੰਘ ਘੁਲਿਆਣੀ ਤੇ ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਸੁਨੀਲ ਛਾਬੜਾ ਨੂੰ ਇੰਟਰਨੈਸ਼ਨਲ ਪਿੰਨ ਲਾ ਕੇ ਸਨਮਾਨਤ ਕੀਤਾ।
