ਫ਼ਰੀਦਕੋਟ , 12 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਡਾ. ਐਸ.ਐਸ. ਬਰਾੜ ਦੀ ਯੋਗ ਅਗਵਾਈ ਹੇਠ ਜੈਨ ਇੰਟਰਨੈਸ਼ਨਲ ਫ਼ਰੀਦਕੋਟ ਵਿਖੇ ਕਲੱਬ ਦੇ ਡਾਇਰੈਕਟਰ ਜਨਿੰਦਰ ਜੈਨ ਦੀ ਬੇਟੀ ਸਪਾਲੀ ਜੈਨ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਪੱਕਾ ਦੀ ਭਲਾਈ ਲਈ 11,000 ਰੁਪਏ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੂੰ ਦਿੱਤੇ ਗਏ। ਇਸ ਮੌਕੇ ਪ੍ਰਧਾਨ ਪਿ੍ਰੰਸੀਪਲ ਡਾ. ਐਸ.ਐਸ. ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਕਿਹਾ ਕਿ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ 11,000 ਰੁਪਏ ਸਹਾਇਤਾ ਵਜੋਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਲੱਬ ਡਾਇਰੈਕਟਰ ਜਨਿੰਦਰ ਜੈਨ, ਉਨ੍ਹਾਂ ਦੀ ਪ੍ਰਵਾਸੀ ਭਾਰਤੀ ਬੇਟੀ ਸਪਾਲੀ ਜੈਨ ਦਾ ਇਸ ਵੱਡਮੁੱਲੇ ਸਹਿਯੋਗ ਤੇ ਧੰਨਵਾਦ ਕੀਤਾ। ਉਨ੍ਹਾਂ ਇਸ ਤੋਂ ਪਹਿਲਾ ਆਪਣਾ ਘਰ ਬਿਰਧ ਆਸ਼ਰਮ ਵਾਸਤੇ ਵੀ 21000 ਰੁਪਏ ਦਾ ਰਾਸ਼ਨ ਪ੍ਰਵਾਸੀ ਭਾਰਤੀ ਸਪਾਲੀ ਜੈਨ ਵੱਲੋਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੇਟੀ ਸਪਾਲੀ ਜੈਨ ਜਦੋਂ ਵੀ ਭਾਰਤ ਆਉਂਦੇ ਹਨ ਤਾਂ ਖਾਸ ਕਰਕੇ ਫ਼ਰੀਦਕੋਟ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਪਹਿਲ ਦੇ ਅਧਾਰ ਤੇ ਆਰਥਿਕ ਸਹਾਇਤਾ ਪ੍ਰਦਾਨ ਕਰਦੇ ਹਨ। ਪਿ੍ਰੰਸੀਪਲ ਸ. ਬਰਾੜ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਧੰਨਵਾਦ ਕਲੱਬ ਦੇ ਸਕੱਤਰ ਅਮਰਦੀਪ ਸਿੰਘ ਗਰੋਵਰ ਸਹਾਇਕ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਨੇ ਕੀਤਾ। ਇਸ ਮੌਕੇ ਕਲੱਬ ਦੇ ਆਗੂ ਡਾ. ਐਸ.ਐਸ.ਬਰਾੜ, ਡਾ. ਰਵਿੰਦਰ ਗੋਇਲ, ਇੰਜ.ਸਮੇਸ਼ਰ ਸਿੰਘ, ਹਰਿੰਦਰ ਦੂਆ, ਬਲਦੇਵ ਤੇਰੀਆ, ਡਾ. ਗੁਰਸੇਵਕ ਸਿੰਘ, ਸਵਰਨਜੀਤ ਸਿੰਘ ਗਿੱਲ, ਡਾਇਰੈਕਟਰ ਜਨਿੰਦਰ ਜੈਨ, ਡਾ.ਆਰ.ਕੇ. ਆਨੰਦ, ਡਾ. ਪ੍ਰਵੀਨ ਗੁਪਤਾ, ਡਾ. ਵਿਕਾਸ ਜਿੰਦਲ, ਰਾਕੇਸ਼ ਮਿੱਤਲ ਹੈਪੀ, ਮਨੀਸ਼ ਗਰਗ, ਯੁਗੇਸ਼ ਗਰਗ, ਸੁਖਵੰਤ ਸਿੰਘ ਸਰਾਂ, ਜਤਿੰਦਰ ਗੁਪਤਾ ਅਤੇ ਜੈਨ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਨਵਨੀਤ ਜੈਨ ਪ੍ਰਮੁੱਖ ਤੌਰ ਤੇ ਹਾਜ਼ਰ ਸਨ। ਅੰਤ ’ਚ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਅਤੇ ਜੈਨ ਪ੍ਰੀਵਾਰ ਦਾ ਧੰਨਵਾਦ ਕੀਤਾ।